ਅਮਨਪ੍ਰਰੀਤ ਸਿੰਘ ਚੌਹਾਨ, ਲੁਧਿਆਣਾ : ਮਿੰਨੀ ਸਕੱਤਰੇਤ ਬਣੇ ਡੀਸੀ ਕੰਪਲੈਕਸ ਦੇ ਬਾਹਰ ਸਾਂਝਾ ਅਧਿਆਪਕ ਮੋਰਚਾ (ਪੰਜਾਬ) ਦੀ ਜ਼ਿਲ੍ਹਾ ਇਕਾਈ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਖ਼ਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪੰਜਾਬ ਸਰਕਾਰ ਦੇ ਸਿੱਖਿਆ ਦੇ ਨਿੱਜੀਕਰਨ, ਕੇਂਦਰੀਕਰਨ ਅਤੇ ਵਪਾਰੀਕਰਨ ਨੀਤੀ ਨੂੰ ਉਤਸਾਹਿਤ ਕਰਨ ਵਾਲੀ ਰਾਸ਼ਟਰੀ ਸਿੱਖਿਆ ਨੀਤੀ ਸਾਲ 2020 ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਦੀ ਗਿਣਤੀ ਘਟਾਉਣ, ਆਨਲਾਇਨ ਸਿੱਖਿਆ ਨੂੰ ਸਕੂਲੀ ਸਿੱਖਿਆ ਦੇ ਬਦਲ ਵਜੋਂ ਪੇਸ਼ ਕਰਨ ਅਤੇ ਸਕੂਲਾਂ ਨੂੰ ਮਰਜ ਦੇ ਨਾਮ ਹੇਠ ਬੰਦ ਕਰਨ ਤੇ ਹੋਰ ਸਮੱਸਿਆਵਾਂ ਦਾ ਹੱਲ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਮੌਜੂਦਾ ਸਿੱਖਿਆ ਵਿਰੋਧੀ ਰੈਸ਼ਨੇਲਾਈਜੇਸਨ ਨੀਤੀ ਰੋਕ ਸਾਰੇ ਪ੍ਰਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਾਰੇ ਕਾਡਰਾਂ ਦੀਆਂ ਵਿਸ਼ਾਵਾਈਜ ਅਤੇ ਜਮਾਤ ਅਨੁਸਾਰ ਖਾਲੀ ਅਸਾਮੀਆਂ ਭਰੀਆਂ ਜਾਣ, ਮਿਡਲ ਸਕੂਲਾਂ ਵਿੱਚੋਂ 228 ਪੀਟੀਆਈ ਨੂੰ ਧੱਕੇ ਨਾਲ ਬੀਪੀਈਓ ਦਫ਼ਤਰਾਂ ਵਿੱਚ ਬਦਲਣ ਦਾ ਫੈਸਲਾ ਰੱਦ ਕੀਤਾ ਜਾਵੇ, ਪ੍ਰਰਾਇਮਰੀ ਸਕੂਲਾਂ ਵਿੱਚ ਪੀਟੀਆਈ ਦੀ ਨਵੀਂ ਅਸਾਮੀ ਦੇ ਕੇ ਰੈਗੂਲਰ ਭਰਤੀ ਕੀਤੀ ਜਾਵੇ, ਪ੍ਰਰਾਇਮਰੀ ਸਕੂਲਾਂ ਵਿੱਚ 1904 ਹੈੱਡ ਟੀਚਰਾਂ ਦੀਆਂ ਖਤਮ ਅਸਾਮੀਆਂ ਬਹਾਲ ਕੀਤੀਆਂ ਜਾਣ, ਪ੍ਰਰਾਇਮਰੀ ਪੱਧਰ ਤੋਂ ਲੈ ਕੇ ਸੈਕੰਡਰੀ ਪੱਧਰ ਤੱਕ ਪਦ ਉਨਤੀਆਂ ਦੀ ਪ੍ਰਕਿਰਿਆ ਨੂੰ ਤੇਜ ਕੀਤਾ ਜਾਵੇ, ਹਰ ਇਕ ਕਾਡਰ ਦਾ ਤਰੱਕੀ ਕੋਟਾ 75 ਫੀਸਦੀ ਰੱਖਿਆ ਜਾਵੇ ਅਤੇ ਮਿਸ਼ਨ ਸਤ-ਫੀਸਦੀ, ਪੜੋ ਪੰਜਾਬ ਪ੍ਰਰਾਜੈਕਟ ਬੰਦ ਕਰਕੇ ਅਧਿਆਪਕਾਂ ਨੂੰ ਸਕੂਲਾਂ ਵਿਚ ਪੜ੍ਹਾਉਣ ਦੀ ਵਧੇਰੇ ਖੁਦਮੁਖਤਾਰੀ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਕੂਲਾਂ ਵਿਚੋਂ ਪੀਟੀਆਈ ਅਤੇ ਡਰਾਇੰਗ ਟੀਚਰ ਦੀਆਂ ਖਤਮ ਕੀਤੀਆਂ ਅਸਾਮੀਆਂ ਤੁਰੰਤ ਬਹਾਲ ਕੀਤੀਆਂ ਜਾਣ। ਇਸ ਮੌਕੇ ਪਰਵੀਨ ਕੁਮਾਰ, ਚਰਨ ਸਿੰਘ ਸਰਾਭਾ, ਜਸਵੀਰ ਅਕਾਲਗੜ੍ਹ, ਜਗਦੀਪ ਸਿੰਘ ਜੌਹਲ, ਬਿਆਸ ਲਾਲ, ਟਹਿਲ ਸਿੰਘ ਸਰਾਭਾ, ਰਮਨਦੀਪ ਸਿੰਘ ਸੰਧੂ, ਰੁਪਿੰਦਰਪਾਲ ਸਿੰਘ, ਜਗਪਾਲ ਸਿੰਘ, ਜੋਰਾ ਸਿੰਘ ਬੱਸੀਆਂ, ਜਗਦੀਸ ਸਿੰਘ, ਗਿਆਨ ਸਿੰਘ ਦੋਰਾਹਾ, ਸੁਖਵਿੰਦਰ ਲੀਲ੍ਹ, ਹਰਿੰਦਰ ਸਿੰਘ ਮੰਡਿਆਣੀ, ਰਾਜਵਿੰਦਰ ਸਿੰਘ ਬਿਆਸ ਲਾਲ, ਰਾਜਵਿੰਦਰ ਸਿੰਘ (ਐੱਸਸੀਬੀਸੀ ਯੂਨੀਅਨ) ਚੰਚਲ ਕੁਮਾਰ, ਰੁਪਿੰਦਰ ਸਿੰਘ, ਪੁਸਪਿੰਦਰ ਕੌਰ ਇਸ ਤੋਂ ਇਲਾਵਾ ਹੋਰ ਵੀ ਅਧਿਆਪਕ ਮੌਜੂਦ ਰਹੇ।