ਅਮਨਪ੍ਰਰੀਤ ਸਿੰਘ ਚੌਹਾਨ, ਲੁਧਿਆਣਾ : ਟਰਾਂਸਪੋਰਟ ਵਿਭਾਗ ਦੇ ਅਧੀਨ ਪੈਂਦੇ ਆਟੋਮੇਟਿਡ ਡਰਾਈਵ ਟੈਸਟ ਸੈਂਟਰਾਂ 'ਤੇ ਕਮਰਸ਼ੀਅਲ (ਐੱਲਐੱਮਵੀ) ਦਾ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਸਮੇਂ ਮੰਗੇ ਜਾਣ ਵਾਲੇ ਟ੍ਰੇਨਿੰਗ ਸਰਟੀਫਿਕੇਟ ਨੂੰ ਪ੍ਰਰਾਪਤ ਕਰਨ 'ਚ ਡਰਾਈਵਰਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਸੂਬੇ ਦੇ ਸ੍ਰੀ ਮੁਕਤਸਰ ਜ਼ਿਲ੍ਹੇ 'ਚ ਪੈਂਦੇ ਪਿੰਡ ਮਾਹੂਆਣਾ 'ਚ ਬਣੇ ਸਟੇਟ ਇੰਸਟੀਚਿਊਟ ਆਫ ਆਟੋਮੇਟਿਵ ਐਂਡ ਡਰਾਈਵਿੰਗ ਸਕਿੱਲਜ਼ ਸੈਂਟਰ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਲੋਕਾਂ ਨੂੰ ਜਾ ਕੇ ਸਮੇਂ ਤੇ ਪੈਸੇ ਦੀ ਬਰਬਾਦੀ ਕਰਨ 'ਤੇ ਮੁਸ਼ਕਲ ਨਾਲ ਮਿਲਦਾ ਹੈ, ਜਦਕਿ ਇਸ ਸਰਟੀਫਿਕੇਟ ਦੀ ਮਿਆਦ ਵੀ 3 ਮਹੀਨੇ ਦੀ ਹੋਣ 'ਤੇ ਕਈ ਵਾਰ ਲਾਇਸੈਂਸ ਨਿਊ ਕਰਵਾਉਣ ਤੇ ਡਰਾਈਵ ਟੈਸਟ ਸੈਂਟਰਾਂ 'ਤੇ ਚੱਲ ਰਹੇ ਆਨਲਾਈਨ ਸਾਫਟਵੇਅਰ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਫਿਰ ਇੱਥੇ ਕੰਮ ਕਰਨ ਵਾਲੇ ਸਮਾਟਚਿੱਪ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਦੇਰੀ ਕਰਨ 'ਤੇ ਕਈ ਵਾਰ ਡਰਾਈਵਰਾਂ ਨੂੰ ਮੁੜ ਤੋਂ ਜਾ ਕੇ ਇਸ ਸਰਟੀਫਿਕੇਟ ਨੂੰ ਬਣਵਾਉਣਾ ਪੈਂਦਾ ਹੈ, ਜਿਸ ਨਾਲ ਕਿ ਬੱਸ ਤੇ ਟਰੱਕ ਡਰਾਈਵਰ ਤੋਂ ਇਲਾਵਾ ਹੋਰ ਵੀ ਭਾਰ ਢੋਹਣ ਵਾਲੀਆਂ ਵੱਡੀਆਂ ਗੱਡੀਆਂ ਚਲਾਉਣ ਦਾ ਕੰਮ ਕਰਨ ਵਾਲੇ ਡਰਾਈਵਰਾਂ ਨੂੰ ਦਿਹਾੜੀ ਟੁੱਟਣ ਦੇ ਨਾਲ ਹੀ ਇੱਥੇ ਆਉਣ-ਜਾਣ ਦੇ ਸਫ਼ਰ, ਇਕ ਰਾਤ ਰਹਿਣ ਤੇ ਖਾਣ ਦੇ ਖਰਚੇ ਕਾਰਨ ਖੱਜਲ ਹੋਣਾ ਪੈਂਦਾ ਹੈ।

ਆਲ ਟੈਂਪੂ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਧਰੋੜ (ਟਰਾਂਸਪੋਰਟਰ) ਨੇ ਦੱਸਿਆ ਕਿ ਮਾਹੂਆਣਾ ਬਣੇ ਟ੍ਰੇਨਿੰਗ ਸੈਂਟਰ 'ਚ ਡਰਾਈਵਰਾਂ ਨੂੰ ਟ੍ਰੇਨਿੰਗ ਦੇਣ ਵਾਲੇ ਟਾਟਾ ਕੰਪਨੀ ਦੇ ਰੱਖੇ ਹੋਏ ਨਿੱਜੀ ਮੁਲਾਜ਼ਮ ਲਾਇਸੈਂਸ ਬਣਵਾਉਂਣ ਗਏ ਲੋਕ0ਾਂ ਨੂੰ ਜਮਾਤ ਵਿੱਚ ਬੈਠੇ ਛੋਟੇ ਬੱਚਿਆਂ ਵਾਂਗ ਇਕੱਠੇ ਕਰਕੇ ਟ੍ਰੈਫਿਕ ਨਿਯਮਾਂ ਦੇ ਚਿੰਨ੍ਹ ਅਤੇ ਸੜਕਾਂ ਤੇ ਲੱਗੇ ਹੋਏ ਖੱਬੇ, ਸੱਜੇ, ਵਾਹਨ ਦੀ ਗਤੀ ਵੱਧ-ਘੱਟ ਦੀ ਸਮਰਥਾ ਰੱਖਣ ਵਾਲੇ ਹੋਰ ਸੂਚਨਾ ਬੋਰਡ ਵੀ ਲੱਗੇ ਜੋ ਟ੍ਰੈਫਿਕ ਪ੍ਰਸ਼ਾਸਨ ਦੇ ਸੂਚਨਾ ਬੋਰਡ ਬਾਰੇ ਦੱਸਦੇ ਹਨ, ਜਦ ਕਿ ਕਈ ਸਾਲਾਂ ਤੋਂ ਡਰਾਈਵਰੀ ਕਰ ਰਹੇ ਡਰਾਈਵਰ ਜਿਨ੍ਹਾਂ ਦਾ ਤਜਰਬਾ ਇਨ੍ਹਾਂ ਹੋ ਚੁੱਕਿਆ ਹੈ ਕਿ ਗੱਡੀ ਨੂੰ ਸਟਾਰਟ ਕਰਨ ਦੇ ਬਾਅਦ ਇੰਜਣ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜ਼ ਆਉਣ 'ਤੇ ਖ਼ਰਾਬੀ ਦਾ ਪਤਾ ਲੱਗਣ ਦਾ ਤਜਰਬਾ ਹੋ ਚੁੱਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਟ੍ਰੇਨਿੰਗ ਦੇਣ ਵਾਲੇ ਮੁਲਾਜ਼ਮ ਜੋਕਿ ਛੋਟੀ ਉਮਰ ਦੇ ਹੋਣ ਦੇ ਨਾਲ ਹੀ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਗੱਲਾਂ ਬੋਲ ਕੇ ਦੱਸਦੇ ਹਨ ਜੋ ਕਿ ਇੰਨੇ ਸਾਲਾਂ ਤੋਂ ਗੱਡੀ ਚਲਾਉਣ ਵਾਲੇ ਡਰਾਈਵਰ ਦੀ ਉਮਰ ਲੰਘਣ 'ਤੇ ਤਜਰਬਾ ਹੋਣ ਤੇ ਪਹਿਲਾਂ ਕੀ ਇਸ ਸਭ ਬਾਰੇ ਜਾਣੂ ਹੋ ਚੁੱਕੇ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਟ੍ਰੇਨਿੰਗ ਸੈਂਟਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾ ਦਾ ਸਮਾਂ ਸਵੇਰੇ ਨੌਂ ਵਜੇ ਤੋਂ ਲੈ ਕੇ ਦੁਪਹਿਰ ਇਕ ਵਜੇ ਤਕ ਦਾ ਹੋਣ ਕਾਰਨ ਸਰਟੀਫਿਕੇਟ ਲੈਣ ਲਈ ਗਏ ਲੋਕਾਂ ਨੂੰ ਸਵੇਰੇ ਜਲਦੀ ਪਹੁੰਚ ਕੇ 500 ਰੁਪਏ ਫੀਸ ਭਰਵਾਉਣ ਦੇ ਬਾਅਦ ਦੋ ਘੰਟੇ ਦੀ ਕਲਾਸ ਲਗਾਈ ਜਾਂਦੀ ਹੈ ਤੇ ਅਗਲੇ ਦਿਨ ਸਰਟੀਫਿਕੇਟ ਦਿੱਤਾ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਉੱਥੇ ਮਜਬੂਰਨ ਇਕ ਰਾਤ ਕੱਟਣੀ ਪੈਂਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵਾਂ ਕਮਰਸ਼ੀਅਲ ਲਾਇਸੈਂਸ ਬਣਵਾਉਣ ਸਮੇਂ ਮਾਹੂਆਣਾ ਦੇ ਟ੍ਰੇਨਿੰਗ ਸਰਟੀਫਿਕੇਟ ਦੀ ਮੰਗ ਕਰਨੀ ਜਾਇਜ਼ ਹੈ ਪਰ ਤਿੰਨ ਸਾਲ ਬਾਅਦ ਹਰ ਵਾਰ ਰਿਨਿਊ ਸਮੇਂ ਡਰਾਈਵ ਟੈਸਟ ਸੈਂਟਰਾਂ 'ਤੇ ਟ੍ਰੇਨਿੰਗ ਸਰਟੀਫਿਕੇਟ ਦੀ ਮੰਗ ਨਾ ਕੀਤੀ ਜਾਵੇ ਤਾਂ ਜੋ ਡਰਾਈਵਰਾਂ ਨੂੰ ਰਾਹਤ ਮਿਲ ਸਕੇ।

---------------

ਸਟੇਟ ਟਰਾਂਸਪੋਰਟ ਕਮਿਸ਼ਨਰ ਦਿਲਰਾਜ ਸਿੰਘ ਦਾ ਫੋਨ ਨਾ ਮਿਲਣ ਤੇ ਜਦ ਜ਼ਿਲ੍ਹਾ ਆਰਟੀਏ ਸਕੱਤਰ ਦਮਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਦੱਸਿਆ ਕਿ ਟਰਾਂਸਪੋਰਟਰਾਂ ਵੱਲੋਂ ਕਮਰਸ਼ੀਅਲ ਲਾਇਸੈਂਸ ਰੀਨਿਊ ਕਰਵਾਉਣ ਸਮੇਂ ਮਾਹੂਆਣਾ ਦੇ ਟ੍ਰੇਨਿੰਗ ਸਰਟੀਫਿਕੇਟ ਨਾ ਮੰਗਣ ਦੀ ਮੰਗ ਬਾਰੇ ਸਟੇਟ ਟਰਾਂਸਪੋਰਟ ਕਮਿਸ਼ਨਰ ਫੈਸਲਾ ਲੈ ਸਕਦੇ ਹਨ। ਜਦ ਕਿ ਅਗਰ ਸਾਡੇ ਕੋਲ ਕੋਈ ਟਰਾਂਸਪੋਰਟਰ ਇਸ ਤਰ੍ਹਾਂ ਦੀ ਕੋਈ ਵੀ ਲਿਖਿਤ ਵਿੱਚ ਮੰਗ ਲੈ ਕੇ ਵੀ ਆਉਂਦਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ, ਪਰ ਉਹ ਟਰਾਂਸਪੋਰਟਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਿਖਿਤ ਮੰਗ ਨੂੰ ਚੰਡੀਗੜ੍ਹ ਵਿਖੇ ਬਣੇ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਵਿੱਚ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦਫ਼ਤਰ ਨੂੰ ਐੱਸਟੀਸੀ ਦਫ਼ਤਰ ਵੱਲੋਂ ਚਿੱਠੀ ਜਾਰੀ ਕੀਤੀ ਹੋਈ ਹੈ, ਜਿਸ ਦੇ ਆਧਾਰ 'ਤੇ ਡਰਾਈਵ ਟੈਸਟ ਸੈਂਟਰਾਂ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਰੀਨਿਊ ਵੇਲੇ ਮਾਹੂਆਣਾ ਦੇ ਟ੍ਰੇਨਿੰਗ ਸਰਟੀਫਿਕੇਟ ਦੀ ਮੰਗ ਕਰਦੇ ਹਨ।