ਜੇਐੱਨਐੱਨ, ਲੁਧਿਆਣਾ : ਪੰਜਾਬ ਸਰਕਾਰ ਦੇ ਆਦੇਸ਼ ਮਿਲਣ ਤੋਂ ਬਾਅਦ ਸ਼ਹਿਰ ਦੇ ਕਾਲਜ 10 ਮਹੀਨਿਆਂ ਬਾਅਦ ਪੂਰੀ ਤਰ੍ਹਾਂ ਤੋਂ ਵੀਰਵਾਰ ਨੂੰ ਖੁੱਲ੍ਹ ਗਏ। ਹਾਲਾਂਕਿ ਪਹਿਲੇ ਦਿਨ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਰਹੀ। ਆਦੇਸ਼ 'ਚ ਸਪਸ਼ਟ ਸੀ ਕਿ ਕਾਲਜ ਜਮਾਤਾਂ ਲਾਉਣ ਲਈ ਵਿਦਿਆਰਥੀਆਂ 'ਤੇ ਦਬਾਅ ਨਹੀਂ ਬਣਾਇਆ ਜਾਵੇਗਾ ਤੇ ਵਿਦਿਆਰਥੀ ਆਪਣੀ ਇੱਛਾ ਮੁਤਾਬਿਕ ਕਾਲਜ ਆ ਸਕਦੇ ਹਨ। ਸ਼ਹਿਰ ਦੇ ਦੋਵੇਂ ਸਰਕਾਰੀ ਕਾਲਜ ਐੱਸਸੀਡੀ ਗਵਰਨਮੈਂਟ ਕਾਲਜ ਤੇ ਗਵਰਨਮੈਂਟ ਕਾਲਜ ਫਾਰ ਗਰਲਜ਼ ਦੀ ਗੱਲ ਕਰੀਏ ਤਾਂ ਕਾਲਜ ਪੂਰੀ ਰੂਪ ਤੋਂ ਖੁਲ੍ਹਣ ਦੇ ਪਹਿਲੇ ਦਿਨ ਵਿਦਿਆਰਥੀਆਂ ਦੀ ਮੌਜੂਦਗੀ 10 ਤੋਂ 15 ਦਿਨ ਰਹੀ।

ਕੋਵਿਡ-19 ਦੀ ਗਾਈਡਲਾਈਂਸ ਨੂੰ ਕਾਲਜਾਂ ਨੇ ਕੀਤਾ ਫੋਲੋ

ਇਸ ਤਰ੍ਹਾਂ ਸ਼ਹਿਰ ਦੇ ਕੁਝ ਨਿੱਜੀ ਕਾਲਜ ਖੁਲ੍ਹੇ ਹੀ ਨਹੀਂ ਤੇ ਉਨ੍ਹਾਂ ਨੂੰ ਇਕ ਹਫ਼ਤੇ ਦੇ ਅੰਦਰ ਕਾਲਜ ਖੋਲ੍ਹਣ ਦੀ ਗੱਲ ਕਹੀ ਗਈ ਹੈ। ਉੱਥੇ ਜੋ ਨਿੱਜੀ ਕਾਲਜ ਖੁਲ੍ਹੇ ਵੀ, ਉੱਥੇ ਵਿਦਿਆਰਥੀਆਂ ਦੀ ਗਿਣਤੀ ਨਾਮਾਤਰ ਹੀ ਰਹੀ। ਕੋਵਿਡ-19 ਦੀ ਗਾਈਡਲਾਈਨ ਨੂੰ ਕਾਲਜਾਂ ਨੇ ਫੋਲੋ ਕਰਦਿਆਂ ਵਿਦਿਆਰਥੀਆਂ ਦੀ ਐਂਟਰੀ ਥਰਮਲ ਸਕ੍ਰੀਨਿੰਗ, ਹੱਥ ਸੈਨੇਟਾਈਜ਼ ਕਰਨ ਦੇ ਨਾਲ ਕੀਤੀ ਤੇ ਵਿਦਿਆਰਥੀ ਮਾਸਕ ਲੱਗਾ ਕੇ ਕਾਲਜ ਪਹੁੰਚੇ। ਕਾਲਜਾਂ ਨੇ ਇਹ ਵੀ ਕਿਹਾ ਕਿ ਉਹ ਆਨਲਾਈਨ ਪੜ੍ਹਾਈ ਵੀ ਜਾਰੀ ਰੱਖਣਗੇ। ਇਸ ਨਾਲ ਹੀ ਸਰਕਾਰੀ ਨਿਯਮਾਂ ਦਾ ਪਾਲਨ ਕੀਤਾ ਜਾਵੇਗਾ।

ਅੱਜ ਕਾਲਜ ਲਾਈਫ ਦਾ ਹੋਇਆ ਅਹਿਸਾਸ

ਸਹੀ ਮਾਇਨੇ 'ਚ ਮੈਨੂੰ ਸਕੂਲ ਤੋਂ ਬਾਅਦ ਕਾਲਜ ਜ਼ਿੰਦਗੀ ਦਾ ਅੱਜ ਲੈਕਚਰ ਲੱਗਾ ਅਹਿਸਾਸ ਹੋਇਆ ਹੈ। ਹਾਲਾਕਿ ਹੁਣ ਤਕ ਆਨਲਾਈਨ ਪੜ੍ਹਾਈ ਕਰ ਰਿਹਾ ਸੀ ਪਰ ਨੈੱਟ ਦੀ ਕਾਫੀ ਸਮੱਸਿਆ ਆਉਂਦੀ ਸੀ। ਪਹਿਲੇ ਦਿਨ ਕਾਲਜ ਆ ਲੈਕਚਰ ਲੱਗਾ ਵੱਖ ਹੀ ਅਨੁਭਵ ਰਿਹਾ। - ਮਿਲਨ ਕੁਮਾਰ, ਬੀਏ ਸੈਮੇਸਟਰ ਵਨ, ਐੱਸਸੀਡੀ ਗਵਰਨਮੈਂਟ ਕਾਲਜ।

Posted By: Amita Verma