ਜੇਐੱਨਐੱਨ, ਲੁਧਿਆਣਾ : ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਖ਼ਿਲਾਫ਼ ਇਨਕਮ ਟੈਕਸ ਵਿਭਾਗ ਵਲੋਂ ਦਰਜ ਸ਼ਿਕਾਇਤਾਂ 'ਤੇ ਸ਼ਨਿਚਵਾਰ ਨੂੰ ਬਹਿਸ ਨਹੀਂ ਹੋ ਸਕੀ। ਹੁਣ ਇਹ ਸੁਣਵਾਈ 3 ਜਨਵਰੀ ਨੂੰ ਹੋਵੇਗੀ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀਐੱਸ ਕਲੇਕਾ ਦੀ ਅਦਾਲਤ 'ਚ ਚਲ ਰਹੀ ਇਨਕਮ ਟੈਕਸ ਸਬੰਧੀ ਸ਼ਿਕਾਇਤਾਂ 'ਤੇ ਅੱਜ ਕੋਈ ਸੁਣਵਾਈ ਨਹੀਂ ਹੋ ਸਕੀ। ਉਕਤ ਮਾਮਲੇ ਦੀ ਸੁਣਵਾਈ ਅਦਾਲਤ ਵਲੋਂ 20 ਦਸੰਬਰ ਨੂੰ ਨਿਰਧਾਰਿਤ ਕੀਤੀ ਗਈ ਸੀ ਪਰ 20 ਦਸੰਬਰ ਨੂੰ ਜੁਡੀਸ਼ੀਅਲ ਮਜਿਸਟ੍ਰੇਟ ਪੀਐੱਸ ਕਲੇਕਾ ਦੀ ਛੁੱਟੀ ਹੋਣ ਕਾਰਨ ਇਸ 'ਤੇ ਕੋਈ ਸੁਣਵਾਈ ਨਹੀਂ ਹੋ ਸਕੀ।