ਜੇਐੱਨਐੱਨ, ਲੁਧਿਆਣਾ : ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਪੀਐੱਸ ਕਲੇਕਾ ਦੀ ਅਦਾਲਤ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ਼ ਇਨਕਮ ਟੈਕਸ ਵਿਭਾਗ ਵੱਲੋਂ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ 'ਤੇ ਅੱਜ ਸੁਣਵਾਈ ਨਹੀਂ ਹੋ ਸਕੀ, ਜੋ ਹੁਣ 25 ਨਵੰਬਰ ਤਕ ਮੁਲਤਵੀ ਕਰ ਦਿੱਤੀ ਗਈ ਹੈ।

ਅਦਾਲਤ ਨੇ ਉਪੋਰਕਤ ਮਾਮਲੇ ਦੀ ਸੁਣਵਾਈ 11 ਨਵੰਬਰ ਰੱਖੀ ਸੀ ਪਰ ਹਾਈਕੋਰਟ ਵੱਲੋਂ ਛੁੱਟੀ ਐਲਾਨ ਹੋਣ ਕਾਰਨ ਕੇਸ ਫਾਈਲ 'ਤੇ ਅੱਜ ਦੀ ਤਰੀਕ ਪੈ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਅਦਾਲਤ 'ਚ ਤਲਬ ਕਰਨ ਲਈ ਇਨਕਮ ਟੈਕਸ ਵਿਭਾਗ ਦੇ ਵਕੀਲ ਵੱਲੋਂ ਬਹਿਸ ਕੀਤੀ ਜਾਣੀ ਸੀ।

ਇਨਕਮ ਟੈਕਟ ਵਿਭਾਗ ਵੱਲੋਂ ਆਪਣੀਆਂ ਗਵਾਹੀਆਂ ਬੰਦ ਕੀਤੀਆਂ ਜਾ ਚੁਕੀਆਂ ਹਨ ਤੇ ਅਦਾਲਤ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਨੂੰ ਅਦਾਲਤ 'ਚ ਤਲਬ ਕਰਨ ਜਾਂ ਨਾ ਕਰਨ 'ਤੇ ਬਹਿਸ ਕੀਤੀ ਜਾਣੀ ਬਾਕੀ ਹੈ।