ਪੱਤਰ ਪ੍ਰਰੇਰਕ, ਲੁਧਿਆਣਾ : ਆਂਧਰਾ ਬੈਂਕ ਜ਼ੋਨਲ ਦਫ਼ਤਰ ਲੁਧਿਆਣਾ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਸੈਕਟਰ-32 'ਚ ਸਫ਼ਾਈ ਅਭਿਆਨ ਚਲਾਇਆ ਗਿਆ, ਜਿਸ ਦੀ ਸ਼ੁਰੂਆਤ ਦਵਾਰਿਕਾਨੰਦਨ ਜ਼ੋਨਲ ਪ੍ਰਬੰਧਕ, ਓਮ ਪ੍ਰਕਾਸ਼ ਸ਼ਰਮਾ ਸਹਾਇਕ ਜਨਰਲ ਪ੍ਰਬੰਧਕ ਤੇ ਸੁਰਿੰਦਰ ਸਿੰਘ ਗੁਸਾਈਂ ਨੇ ਕੀਤੀ। ਇਸ ਮੌਕੇ ਬੈਂਕ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਇਲਾਕੇ ਦੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਪ੍ਰਰੇਰਿਤ ਕੀਤਾ ਤੇ ਨਾਲ ਹੀ ਇਲਾਕੇ ਦੀ ਸਫ਼ਾਈ ਕੀਤੀ।