ਸੁਖਦੇਵ ਸਿੰਘ, ਲੁਧਿਆਣਾ : ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਸਿਵਲ ਲਾਈਨਜ਼ ਦੇ ਐੱਨਐੱਸਐੱਸ ਯੂਨਿਟ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ 'ਸਭ ਤੋਂ ਵੱਧ ਪ੍ਰਭਾਵਸ਼ਾਲੀ ਮੁਕਾਬਲਾ' ਕਰਵਾਇਆ ਗਿਆ। ਬੀਬੀਏ, ਬੀਸੀਏ, ਹੋਟਲ ਮੈਨੇਜਮੈਂਟ, ਬੀਐੱਚਐੱਮਸੀਟੀ, ਬੀਐੱਸਸੀ (ਫੈਸ਼ਨ ਟੈਕਨਾਲੋਜੀ), ਐੱਮਬੀਏ ਤੇ ਐੱਮਸੀਏ ਦੇ ਵਿਦਿਆਰਥੀਆਂ ਨੂੰ ਆਪਣੇ ਕਲਾਸ ਰੂਮ ਸਜਾਉਣ ਲਈ ਕਿਹਾ ਗਿਆ, ਜਿਸ ਦਾ ਵਿਸ਼ਾ ਸੀ 'ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੱਬੀ ਉਪਦੇਸ਼'। ਵਿਦਿਆਰਥੀਆਂ ਨੇ ਆਪਣੇ ਕਲਾਸ ਰੂਮਾਂ ਨੂੰ ਸ਼ਿੰਗਾਰਨ ਲਈ ਚਾਰਟ, ਪੋਸਟਰ, ਕੋਲਾਜ਼ ਤੇ ਹੋਰ ਸ਼ਿਲਪਕਾਰੀ ਸਾਮਾਨ ਦੀ ਵਰਤੋਂ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਨਾਲ ਸੁੰਦਰ ਤੇ ਰੰਗੀਨ ਤਸਵੀਰਾਂ ਨਾਲ ਆਨੰਦਮਈ ਵਾਤਾਵਰਨ ਬਣਾਉਣ ਦੀ ਕੋਸ਼ਿਸ਼ ਕੀਤੀ।

ਗੁਰੂ ਨਾਨਕ ਦੀਆਂ ਸਿੱਖਿਆਵਾਂ 'ਚ ਉਨ੍ਹਾਂ ਦੇ ਯਾਤਰਾ ਦੇ ਵੇਰਵੇ, ਸੰਤਾਂ ਤੇ ਹੋਰ ਲੋਕਾਂ ਨਾਲ ਗੱਲ ਸ਼ਾਮਲ ਸੀ। ਵਿਦਿਆਰਥੀ ਨਾ ਸਿਰਫ਼ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਜ਼ੋਰ ਦਿੰਦੇ ਹਨ, ਸਗੋਂ ਲੋੜਵੰਦਾਂ ਦੀ ਸੇਵਾ ਕਰਨ, ਵਾਤਾਵਰਨ ਸਬੰਧੀ ਮੁੱਦੇ ਵਿਭਿੰਨਤਾ 'ਚ ਏਕਤਾ ਜਾਤੀਵਾਦ ਤੇ ਸਾਰਿਆਂ 'ਚ ਇਕ ਰੱਬ ਪਰਿਪੂਰਨ ਹੈ 'ਤੇ ਵੀ ਜ਼ੋਰ ਦਿੰਦੇ ਹਨ। ਸਮਾਗਮ ਦੀ ਅਗਵਾਈ ਪ੍ਰਰੋ. ਜਗਮੀਤ ਸਿੰਘ ਅਤੇ ਕਾਲਜ ਐੱਨਐੱਨਐੱਸ ਪ੍ਰਰੋਗਰਾਮ ਅਫ਼ਸਰ ਸਵਿਤਾ ਸਾਰੰਗਲ ਨੇ ਕੀਤੀ। ਜੱਜ ਨੇ ਕਲਾਸਾਂ ਦੇ ਹਰ ਕੋਨੇ 'ਚ ਘੁੰਮ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਜੋ ਉਨ੍ਹਾਂ ਨੇ ਪ੍ਰਦਰਸ਼ਿਤ ਕੀਤੀਆਂ ਸਨ। ਜੱਜ ਨੂੰ ਫ਼ੈਸਲਾ ਕਰਨ 'ਚ ਮੁਸ਼ਕਲ ਆਈ ਕਿਉਂਕਿ ਹਰ ਕਲਾਸ ਸ਼ਾਨਦਾਰ ਤੇ ਵਿਲੱਖਣ ਦਿਖਾਈ ਦਿੰਦੀ ਸੀ। ਸਖ਼ਤ ਮੁਕਾਬਲੇ ਨੂੰ ਵਿਚਾਰਦੇ ਹੋਏ, ਉਹ ਸਭ ਤੋਂ ਵਧੀਆ ਦਿਖ ਰਹੇ ਕਲਾਸਰੂਮਾਂ ਲਈ ਕਈ ਸ਼੍ਰੇਣੀਆਂ ਦੇ ਪੁਰਸਕਾਰਾਂ ਲਈ ਫੈਸਲੇ ਕੀਤੇ। ਬੀਸੀਏ ਸਮੈਸਟਰ ਪਹਿਲਾਂ ਨੂੰ ਮੁਕਾਬਲੇ ਦਾ ਸਮੁੱਚਾ ਜੇਤੂ ਐਲਾਨਿਆ ਗਿਆ। ਐੱਮਸੀਏ 5ਵਾਂ ਨੂੰ ਪੋਸਟ ਗ੍ਰੈਜੂਏਟ ਕਲਾਸਾਂ 'ਚੋਂ ਸਰਵੋਤਮ ਸਰਵੋਤਮ ਐਲਾਨਿਆ ਗਿਆ। ਬੀਸੀਏ ਪੰਜਵਾਂ ਨੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਦੀ ਸਰਵ-ਉੱਤਮ ਸਜਾਵਟ ਕਲਾਸ ਜਿੱਤੀ, ਜਦੋਂ ਕਿ ਬੀਬੀਏ ਨੂੰ ਬਿਜ਼ਨਸ ਮੈਨੇਜਮੈਂਟ ਵਿਭਾਗ ਵਿੱਚੋਂ ਸਰਵ ਉੱਤਮ ਮੰਨਿਆ ਗਿਆ। ਬੀਐੱਚਐੱਮਸੀਟੀ ਪਹਿਲਾ ਹੋਟਲ ਮੈਨੇਜਮੈਂਟ ਵਿਭਾਗ ਵਿੱਚੋਂ ਪਹਿਲੇ ਸਥਾਨ ਤੇ ਰਹੀ ਜਦੋਂ ਕਿ ਬੀਐੱਸਸੀ-1 (ਫੈਸ਼ਨ ਟੈਕਨਾਲੋਜੀ) ਨੇ ਪਹਿਲਾਂ ਸਥਾਨ ਹਾਸਲ ਕੀਤਾ। ਇੰਸਟੀਚਿਊਟ ਦੇ ਪਿ੍ਰੰਸੀਪਲ ਡਾ. ਹਰਪ੍ਰਰੀਤ ਸਿੰਘ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲਾਸ ਰੂਮ ਇੱਕ ਪਵਿੱਤਰ ਸਥਾਨ ਤੋਂ ਘੱਟ ਨਹੀਂ ਹੈ, ਜਿੱਥੇ ਕਦਰਾਂ ਕੀਮਤਾਂ ਅਤੇ ਵਿਸ਼ਵਾਸ਼ ਉਪਜਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਕਲਾਸ ਰੂਮਾਂ ਨੂੰ ਸਾਲ ਭਰ ਸਾਫ਼ ਸੁਥਰੇ ਤੇ ਸੁੰਦਰ ਰੱਖਣ। ਪ੍ਰਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਨੇ ਐੱਨਐੱਸਐੱਸ ਕੋ-ਆਰਡੀਨੇਟਰਾਂ, ਕਲਾਸ ਇੰਚਾਰਜਾਂ ਤੇ ਵਿਦਿਆਰਥੀਆਂ ਨੂੰ ਅਜਿਹੀ ਵਿਲੱਖਣ ਅਤੇ ਸਾਰਥਕ ਗਤੀਵਿਧੀਆਂ ਨੂੰ ਚਲਾਉਣ ਲਈ ਵਧਾਈ ਦਿੱਤੀ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਦਾ ਇਕ ਪ੍ਰਮੁੱਖ ਅੰਗ ਬਣਾਉਣ ਲਈ ਪ੍ਰਰੇਰਿਆ।