228- ਲੋਹੜੀ ਸਮਾਗਮ ਮਨਾਉਣ ਸਮੇਂ ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧ,ੂ ਐੱਸਅੱੈਮਓ ਡਾਕਟਰ ਗੀਤਾ ਕਟਾਰੀਆ ਤੇ ਹੋਰ।

228ਏ- ਬੰਦ ਪਿਆ ਹਲਕਾਅ ਦੇ ਟੀਕੇ ਲਵਾਉਣ ਵਾਲੀ ਡਿਸਪੈਂਸਰੀ ਦਾ ਕਮਰਾ।

228ਬੀ- ਜਾਣਕਾਰੀ ਦਿੰਦੀ ਹੋਈ ਗਰਭਵਤੀ ਅੌਰਤ।

228ਸੀ- ਜਾਣਕਾਰੀ ਦਿੰਦਾ ਹੋਇਆ ਹਲਕਾਅ ਦਾ ਟੀਕਾ ਲਵਾਉਣ ਆਇਆ ਲਵਪ੫ੀਤ ਸਿੰਘ।

228ਡੀ- ਪੁੱਤਰ ਦੇ ਲੱਗੀ ਸੱਟ ਬਾਰੇ ਜਾਣਕਾਰੀ ਦਿੰਦਾ ਹੋਇਆ ਤੇਜਿੰਦਰ ਸਿੰਘ।

228ਈ- ਮੁਲਾਜ਼ਮਾਂ ਨੂੰ ਉਡੀਕਦਾ ਹੋਇਆ ਗੈਸਟਰੋ ਵਾਰਡ ਦਾ ਨਰਸਿੰਗ ਸਟੇਸ਼ਨ।

228ਐੱਫ- ਮਰੀਜ਼ ਦੇ ਆਕਸੀਜਨ ਲਾਉਂਦਾ ਹੋਇਆ ਚੌਥਾ ਦਰਜਾ ਮੁਲਾਜ਼ਮ।

ਬਸੰਤ ਸਿੰਘ, ਲੁਧਿਆਣਾ

ਸਿਵਲ ਹਸਪਤਾਲ ਵਿੱਚ ਅੱਜ ਅਧਿਕਾਰੀਆਂ ਵੱਲੋਂ ਡਿਊਟੀ ਸਮੇਂ ਦੌਰਾਨ ਹੀ ਲੋਹੜੀ ਸਮਾਗਮ ਕਰਵਾਇਆ ਗਿਆ। ਸਮੂਹ ਸਟਾਫ਼ ਦੇ ਲੋਹੜੀ ਸਮਾਗਮ 'ਤੇ ਪਹੁੰਚਣ ਕਾਰਨ ਇਲਾਜ ਦੀ ਉਮੀਦ ਲੈ ਕੇ ਆਏ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਵੱਲੋਂ ਡਿਊਟੀ ਸਮੇਂ ਦੌਰਾਨ ਸਮਾਗਮ ਕਰਾਉਣਾ ਮਰੀਜ਼ਾਂ 'ਤੇ ਭਾਰੂ ਪਿਆ। ਅਨੇਕਾਂ ਮਰੀਜ਼ ਡਾਕਟਰਾਂ ਨੂੰ ਉਡੀਕਦੇ ਰਹੇ ਅਤੇ ਵਾਰਡਾਂ ਵਿੱਚ ਦਾਖ਼ਲ ਮਰੀਜ਼ ਇਲਾਜ ਲਈ ਤੜਫਦੇ ਰਹੇ। ¢

-ਕੀ ਕਹਿਣਾ ਹੈ ਮਰੀਜ਼ਾਂ ਦਾ

ਜਦ ਅਧਿਕਾਰੀਆਂ ਵੱਲੋਂ ਡਿਊਟੀ ਦੌਰਾਨ ਲੋਹੜੀ ਸਮਾਗਮ ਕਰਵਾਉਣ ਬਾਰੇ ਮਰੀਜ਼ਾਂ ਨਾਲ ਗੱਲ ਕੀਤੀ ਗਈ ਤਾਂ ਗੈਸਟਰੋ ਵਾਰਡ ਵਿੱਚ ਦਾਖ਼ਲ 54 ਸਾਲਾਂ ਜਗਤਾਰ ਸਿੰਘ ਦੀ ਬੇਟੀ ਨੇ ਦੱਸਿਆ ਕਿ ਮੇਰੇ ਪਿਤਾ ਦੀ ਅਚਾਨਕ ਸਿਹਤ ਵਿਗੜਨ ਤੇ ਜਦ ਅਸੀਂ ਸਟਾਫ ਦੀ ਭਾਲ ਵਿੱਚ ਗੈਸਟਰੋ ਵਾਰਡ ਦੇ ਸਾਹਮਣੇ ਨਰਸਿੰਗ ਸਟੇਸ਼ਨ 'ਤੇ ਗਏ ਤਾਂ ਉੱਥੇ ਕੋਈ ਵੀ ਮੁਲਾਜ਼ਮ ਨਹੀਂ ਸੀ। ਡਿਊਟੀ 'ਤੇ ਤੈਨਾਤ ਇੱਕ ਕਲਾਸ ਫੋਰ ਨੇ ਮੇਰੇ ਪਿਤਾ ਦੀ ਮਦਦ ਕੀਤੀ ਤੇ ਉਸ ਨੇ ਆਕਸੀਜਨ ਮੇਰੇ ਪਿਤਾ ਨੂੰ ਲਾਈ। ਹਲਕਾਅ ਦਾ ਟੀਕਾ ਲਵਾਉਣ ਆਏ ਪ੫ਤਾਪਪੁਰ ਦੇ ਵਸਨੀਕ ਲਵਪ੫ੀਤ ਨੇ ਦੱਸਿਆ ਕਿ ਮੈਂ ਸਾਢੇ ਬਾਰਾਂ ਵਜੇ ਡਾਗ ਵਾਈਟ ਕਲੀਨਿਕ ਤੇ ਟੀਕਾ ਲਵਾਉਣ ਲਈ ਆਇਆ ਤਾਂ ਕਲੀਨਿਕ ਨੂੰ ਤਾਲਾ ਲੱਗਾ ਦੇਖ ਕੇ ਹੈਰਾਨ ਹੋ ਗਿਆ ਅਤੇ ਮੈਂ ਬਿਨ੍ਹਾਂ ਟੀਕਾ ਲਗਵਾਏ ਘਰ ਨੂੰ ਵਾਪਸ ਜਾ ਰਿਹਾ ਹਾਂ। ਮਦਰ ਐਂਡ ਚਾਈਲਡ ਹਸਪਤਾਲ 'ਚ ਇੱਕ ਗਰਭਵਤੀ ਅੌਰਤ ਡਾਕਟਰਾਂ ਦੀ ਭਾਲ ਵਿੱਚ ਇਧਰ ਉਧਰ ਜਾਂਦੀ ਰਹੀ ਹੈ ਪਰ ਉਸ ਨੂੰ ਕੋਈ ਵੀ ਡਾਕਟਰ ਨਹੀਂ ਮਿਲਿਆ ਤੇ ਉਸ ਨੂੰ ਬਿਨ੍ਹਾਂ ਇਲਾਜ ਕਰਵਾਏ ਵਾਪਸ ਜਾਣਾ ਪਿਆ।

- ਸਮਾਗਮ ਦੌਰਾਨ ਹੋਇਆ ਹੰਗਾਮਾ

ਜਦ ਸਿਵਲ ਹਸਪਤਾਲ ਦੇ ਅਧਿਕਾਰੀ ਲੋਹੜੀ ਸਮਾਗਮ ਮਨਾ ਰਹੇ ਸਨ ਤਾਂ ਮੈਂ ਆਪਣੇ ਬੱਚੇ ਦੇ ਇਲਾਜ ਲਈ ਆਇਆ। ਤੇਜਿੰਦਰ ਸਿੰਘ ਨਾਂ ਦਾ ਵਿਅਕਤੀ ਮਹਿਕ ਖੋਹ ਕੇ ਬੋਲਣ ਲੱਗਿਆ ਕਿ ਇਹ ਕਾਹਦੀ ਲੋਹੜੀ, ਅਧਿਕਾਰੀ ਇੱਥੇ ਬੈਠੇ ਹਨ ਜਦ ਕਿ ਮਰੀਜ਼ ਤੜਫ ਰਹੇ ਹਨ। ਉਸ ਨੇ ਦੱਸਿਆ ਕਿ ਮੇਰੇ ਬੱਚੇ ਨਾਲ ਵੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੇਇਨਸਾਫ਼ੀ ਕੀਤੀ ਹੈ। ਮੇਰੇ ਬੇਟੇ ਦੇ ਕਿਸੇ ਮੁੰਡੇ ਨੇ ਆ ਕੇ ਰਾਡਾਂ ਨਾਲ ਹਮਲਾ ਕੀਤਾ ਹੈ ਜਦਕਿ ਡਾਕਟਰਾਂ ਨੇ ਉਸ ਨੂੰ ਇਨਸਾਫ ਦੇਣ ਦੀ ਬਜਾਏ ਇੱਕ ਨਾਰਮਲ ਰਿਪੋਰਟ ਬਣਾ ਕੇ ਦਿੱਤੀ ਹੈ ਅਤੇ ਮੈਂ ਇਨਸਾਫ ਲਈ ਬੀਤੇ ਕਈ ਦਿਨਾਂ ਤੋਂ ਇਧਰ ਉਧਰ ਭਟਕ ਰਿਹਾ ਹਾਂ ਤੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ।

-ਕੀ ਕਹਿਣਾ ਹੈ ਐੱਸਐੱਮਓ ਦਾ

ਜਦ ਅਧਿਕਾਰੀਆਂ ਵੱਲੋਂ ਡਿਊਟੀ ਸਮੇਂ ਦੌਰਾਨ ਲੋਹੜੀ ਮਨਾਏ ਜਾਣ ਬਾਰੇ ਸਿਵਲ ਹਸਪਤਾਲ ਦੇ ਐੱਸਅੱੈਮਓ ਡਾ. ਗੀਤਾ ਕਟਾਰੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰਾ ਸਟਾਫ਼ ਲੋਹੜੀ ਸਮਾਗਮ 'ਤੇ ਨਹੀਂ ਆਇਆ ਸੀ। ਇਸ ਸਮੇਂ ਦੌਰਾਨ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਸਨ। ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਪ੫ੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।