ਸਰਵਣ ਸਿੰਘ ਭੰਗਲਾਂ, ਸਮਰਾਲਾ :

ਸੂਬੇ ਦੀ ਜਨਤਾ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਸਬੰਧਤ ਵਿਭਾਗਾਂ ਨੂੰ ਵੱਖ-ਵੱਖ ਸਕੀਮਾਂ ਦੇ ਤਹਿਤ ਲੱਖਾਂ ਰੁਪਏ ਦੇ ਫੰਡਾਂ ਨਾਲ ਬਣਾਈਆਂ ਸਹੂਲਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਕਈ ਵਾਰੀ ਸਬੰਧਤ ਵਿਭਾਗ ਇਨਾਂ੍ਹ ਸਕੀਮਾਂ ਨੂੰ ਹੇਠਲੇ ਪੱਧਰ 'ਤੇ ਲਾਗੂ ਕਰਨ 'ਚ ਆਪਣੀ ਿਢੱਲਮੱਠ ਵਿਖਾਉਦੇ ਹਨ ਤਾਂ ਇਹ ਸਹੂਲਤਾਂ ਲੋਕਾਂ ਲਈ ਜੀਅ ਦਾ ਜੰਜਾਲ ਵੀ ਬਣ ਜਾਂਦੀਆਂ ਹਨ। ਜਿਸ ਦੀ ਉਦਾਹਰਨ ਸਮਰਾਲਾ ਸ਼ਹਿਰ 'ਚ ਵੱਖ-ਵੱਖ ਜਨਤਕ ਥਾਵਾਂ ਤੇ ਰਖਵਾਏ ਗਏ ਸਰਕਾਰੀ ਪਖ਼ਾਨਿਆਂ ਨੂੰ ਵੇਖਣ 'ਤੇ ਮਿਲ ਜਾਂਦੀ ਹੈ।

ਇਸੇ ਲੜੀ ਤਹਿਤ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਸਮਰਾਲਾ ਨੂੰ ਲੱਖਾਂ ਰੁਪਏ ਦੀ ਕੀਮਤ ਨਾਲ ਬਣਾਏ ਗਏ ਪਖ਼ਾਨੇ ਸ਼ਹਿਰ 'ਚ ਜਨਤਕ ਥਾਵਾਂ 'ਤੇ ਰੱਖਣ ਲਈ ਭੇਜੇ ਗਏ ਸਨ, ਜਿਸ ਦਾ ਲੋਕਾਂ ਨੂੰ ਕੋਈ ਵੀ ਫ਼ਾਇਦਾ ਮਿਲਦਾ ਵਿਖਾਈ ਨਹੀਂ ਦੇ ਰਿਹਾ। ਕਿਉਂਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਇਨਾਂ੍ਹ ਪਖ਼ਾਨਿਆਂ ਦੀ ਸੰਭਾਲ ਲਈ ਨਗਰ ਕੌਂਸਲ ਸਮਰਾਲਾ ਵੱਲੋਂ ਕੋਈ ਦਿਲਚਸਪੀ ਨਹੀਂ ਵਿਖਾਈ ਜਾ ਰਹੀ।

ਜਾਣਕਾਰੀ ਅਨੁਸਾਰ ਸਮਰਾਲਾ ਸ਼ਹਿਰ ਸਭ ਤੋਂ ਪੁਰਾਣੀ ਤਹਿਸੀਲ ਹੋਣ ਕਰਕੇ ਇੱਥੇ ਰੋਜ਼ਾਨਾ ਕਰੀਬ 62 ਪਿੰਡਾਂ ਦੇ ਸੈਂਕੜੇ ਲੋਕ ਸਥਾਨਕ ਤਹਿਸੀਲ ਦਫ਼ਤਰ, ਬਿਜਲੀ ਦਫ਼ਤਰ, ਕਚਹਿਰੀ ਤੇ ਥਾਣੇ 'ਚ ਆਪਣੇ ਕੰਮਕਾਜ ਕਰਵਾਉਣ ਤੋਂ ਇਲਾਵਾ ਨੇੜੇ ਦੇ ਬਜ਼ਾਰਾਂ 'ਚ ਖ਼ਰੀਦਦਾਰੀ ਕਰਨ ਲਈ ਆਉਦੇ ਹਨ। ਸ਼ਹਿਰ 'ਚ ਆਏ ਪਿੰਡਾਂ ਦੇ ਅਣਜਾਣ ਲੋਕ (ਮਰਦ ਤੇ ਅੌਰਤਾਂ) ਜਦੋਂ ਪਖ਼ਾਨੇ ਦੀ ਜ਼ਰੂਰਤ ਮਹਿਸੂਸ ਕਰਦੇ ਹਨ ਤਾਂ ਨਗਰ ਕੌਂਸਲ ਵੱਲੋਂ ਰਖਵਾਏ ਗਏ ਇਨ੍ਹਾਂ ਪਖ਼ਾਨਿਆਂ ਦੇ ਨੇੜੇ ਜਾਣ ਤੇ ਇਨ੍ਹਾਂ ਦੇ ਦਰਵਾਜ਼ਿਆਂ 'ਤੇ ਤਾਲੇ ਲਟਕਦੇ ਹੋਏ ਵਿਖਾਈ ਦਿੰਦੇ ਹਨ। ਜਿਸ ਕਰ ਕੇ ਲੋਕਾਂ ਦੀ ਪਰੇਸ਼ਾਨੀ ਵੱਧ ਜਾਂਦੀ ਹੈ ਤੇ ਉਹ ਨਗਰ ਕੌਂਸਲ ਨੂੰ ਕੋਸਦੇ ਹੋਏ ਅੱਗੇ ਲੰਘ ਜਾਂਦੇ ਹਨ।

ਨਗਰ ਕੌਂਸਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਵੇ

ਸੋ੍ਅਦ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਿਢੱਲੋਂ, ਬਸਪਾ ਪ੍ਰਧਾਨ ਦਲਬੀਰ ਸਿੰਘ ਮੰਡਿਆਲਾ, ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਤੇ ਬਾਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸ਼ਰਮਾ, ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ, ਸਕੱਤਰ ਦੀਪ ਦਿਲਬਰ, ਸਮਾਜ ਸੇਵੀ ਬੱਬਲ ਭਾਰਤੀ, ਸਮਾਜ ਸੇਵੀ ਕੁਲਦੀਪ ਉਟਾਲ ਤੇ ਸਮਾਜ ਸੇਵੀ ਅੰਮਿ੍ਤਪਾਲ ਨੇ ਕਿਹਾ ਕਿ ਨਗਰ ਕੌਂਸਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਵੇ ਤਾਂ ਜਨਤਕ ਥਾਵਾਂ 'ਤੇ ਰੱਖੇ ਗਏ ਪਖ਼ਾਨਿਆਂ ਦੇ ਸਹੀ ਢੰਗ ਨਾਲ ਸਫ਼ਾਈ ਰਖਵਾਉਣ ਤੇ ਪਖ਼ਾਨਿਆਂ ਦੀ ਨਿਕਾਸੀ ਕਰਵਾਉਣ ਦਾ ਪ੍ਰਬੰਧ ਕਰੇ ਤਾਂ ਜੋ ਸ਼ਹਿਰ 'ਚ ਖ਼ਰੀਦਦਾਰੀ ਕਰਨ ਆਏ ਪਿੰਡਾਂ ਦੇ ਲੋਕਾਂ ਨੂੰ ਪਖ਼ਾਨਿਆਂ ਸਬੰਧੀ ਕੋਈ ਮੁਸ਼ਕਲ ਨਾਂ ਆਵੇ।

ਪ੍ਰਧਾਨ ਕਰਨਵੀਰ ਿਢੱਲੋਂ ਨੇ ਫੋਨ ਨਾ ਚੁੱਕਣ ਦੀ ਰਵਾਇਤ ਰੱਖੀ ਕਾਇਮ

ਮਸਲੇ ਸਬੰਧੀ ਨਗਰ ਕੌਂਸਲ ਦੀ ਜ਼ਿੰਮੇਵਾਰੀ ਜਾਨਣ ਲਈ ਜਦੋਂ ਪ੍ਰਧਾਨ ਕਰਨਵੀਰ ਿਢੱਲੋਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸਾਧਕ ਜਸਵੀਰ ਸਿੰਘ ਸੰਧਰ ਨਾਲ ਵੀ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਿਝਆ।