ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ : ਸ਼ਹਿਰ ਦੇ ਠੇਕੇਦਾਰਾਂ ਦੀ ਇਕ ਮੀਟਿੰਗ ਪ੍ਰਧਾਨ ਸੁਰਿੰਦਰ ਕੁੰਦਰਾ ਦੀ ਅਗਵਾਈ 'ਚ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਹੋਈ, ਜਿਸ 'ਚ ਠੇਕੇਦਾਰਾਂ ਦੇ ਆਪਣੀ ਕੈਬਨਿਟ ਬਣਾਉਣ ਲਈ ਚੋਣ ਕੀਤੀ। ਇਸ ਦੌਰਾਨ ਧਰਮਵੀਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਤੇ ਲੱਕੀ ਰਾਣਾ ਨੂੰ ਮੀਤ ਪ੍ਰਧਾਨ, ਨਵੀਨ ਖੇੜਾ ਨੂੰ ਸਕੱਤਰ ਜਦਕਿ ਸੰਦੀਪ ਮਲਹੋਤਰਾ ਪ੍ਰਰੈੱਸ ਸਕੱਤਰ ਤੇ ਚੂੁਹੜ ਸਿੰਘ ਨੂੰ ਸਲਾਹਕਾਰ, ਤਮਨ ਭੁੱਲਰ ਤੇ ਪ੍ਰਦੀਪ ਬਾਂਸਲ ਨੂੰ ਅਗਜੈਕਟਿਵ ਮੈਂਬਰ ਲਿਆ ਗਿਆ ਹੈ।

ਨਵੇਂ ਚੁਣੇ ਪ੍ਰਧਾਨ ਧਰਮਵੀਰ ਨੂੰ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਨਵੇਂ ਬਣੇ ਪ੍ਰਧਾਨ ਨੇ ਆਪਣੇ ਠੇਕੇਦਾਰ ਭਾਈਚਾਰੇ ਦੇ ਹੱਕ 'ਚ ਖੜ੍ਹਣ ਦਾ ਵਾਅਦਾ ਕਰਦਿਆਂ ਸਾਰਿਆਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਠੇਕੇਦਾਰਾਂ ਦੇ ਹੱਕ 'ਚ ਹਰ ਸਮੇਂ ਕੋਈ ਵੀ ਸਮੱਸਿਆ ਲਈ ਉਹ ਹਮੇਸ਼ਾ ਤਿਆਰ ਹਨ।