ਜੇਐੱਨਐੱਨ, ਲੁਧਿਆਣਾ

10 ਤੋਂ 15 ਸਾਲਾਂ ਦੇ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਣ ਦੇ ਦੋਸ਼ ਵਿਚ ਥਾਣਾ ਡਵੀਜ਼ਨ ਨੰ. 4 ਦੀ ਪੁਲਿਸ ਨੇ ਕਾਰਖ਼ਾਨੇਦਾਰ ਵਿਰੁੱਧ ਕੇਸ ਦਰਜ ਕਰ ਕੇ ਉਹਦੀ ਭਾਲ ਤੇਜ਼ ਕਰ ਦਿੱਤੀ ਹੈ।

ਏਐੱਸਆਈ ਸ਼ੀਤਲ ਰਾਮ ਨੇ ਦੱਸਿਆ ਕਿ ਮੁਲਜ਼ਮ ਦੀ ਫਚਾਣ ਜੁਲਾਵਾਨ ਵਾਸੀ ਭਾਈ ਮੰਨਾ ਸਿੰਘ ਨਗਰ ਵਜੋਂ ਹੋਈ ਹੈ। ਪੁਲਿਸ ਨੇ ਚਾਈਲਡ ਲਾਈਨ ਟੀਮ ਦੇ ਮੈਂਬਰ ਹਰਜੀਤ ਸਿੰਘ ਦੀ ਸ਼ਿਕਾਇਤ ਉੱਤੇ ਉਸ ਦੇ ਵਿਰੁੱਧ ਕੇਸ ਦਰਜ ਕੀਤਾ। ਆਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ ਸੋਮਵਾਰ ਨੂੰ ਚਾਈਲਡ ਲਾਈਨ ਟੀਮ ਨੇ ਬਚਪਨ ਬਚਾਓ ਅੰਦੋਲਨ ਦੀ ਸ਼ਿਕਾਇਤ ਉੱਤੇ ਮੰਨਾ ਸਿੰਘ ਨਗਰ ਵਿਚ ਛਾਪਾਮਾਰੀ ਕਰ ਕੇ ਉਕਤ ਕਾਰਖ਼ਾਨੇ ਵਿਚ ਕਿਰਤ ਕਰ ਰਹੇ 9 ਬੰਧੂਆ ਬਾਲ ਕਿਰਤੀਆਂ ਨੂੰ ਮੁਕਤ ਕਰਾਇਆ। ਸਹਾਰਨਪੁਰ ਤੋਂ ਲਿਆਂਦੇ ਗਏ ਸਾਰੇ ਬੱਚੇ 10 ਤੋਂ 15 ਸਾਲਾਂ ਦੇ ਹਨ। ਇਨ੍ਹਾਂ ਤੋਂ 8 ਤੋਂ ਲੈ ਕੇ 10 ਘੰਟੇ ਤਕ ਕੰਮ ਲਿਆ ਜਾਂਦਾ ਸੀ ਤੇ ਇਸ ਦੀ ਇਵਜ ਵਿਚ ਮਾਮੂਲੀ ਮਜ਼ਦੂਰੀ ਦਿੱਤੀ ਜਾਂਦੀ ਸੀ। ਆਜ਼ਾਦ ਕਰਵਾਏ ਗਏ ਸਾਰੇ ਬੱਚਿਆਂ ਦਾ ਮੈਡੀਕਲ ਕਰਾਉਣ ਤੋਂ ਬਾਅਦ ਬਾਲ ਕਲਿਆਣਾ ਸੰਮਤੀ ਅੱਗੇ ਪੇਸ਼ ਕੀਤਾ ਗਿਆ। ਸੰਮਤੀ ਨੇ ਸਾਰੇ ਬੱਿਛਆਂ ਨੂੰ ਸ਼ਾਰਟ ਟਰਮ ਸਟੇਅ ਹਿੱਤ ਸਟੇਅ ਆਫਟਰ ਕੇਅਰ ਹੋਮ ਵਿਚ ਭੇਜ ਦਿੱਤਾ।