style="text-align: justify;"> ਪੱਤਰ ਪੇ੍ਰਕ, ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਨੇ 14 ਨਵੰਬਰ ਤੋਂ 28 ਨਵੰਬਰ ਤਕ ਵਿਦੇਸ਼ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਯੂਕੇ ਅਤੇ ਹੋਰ ਦੇਸ਼ਾਂ ਦਾ ਦੌਰਾ ਕਰਨਾ ਚਾਹੁੰਦੇ ਹਨ। ਇਸ ਦੌਰਾਨ ਅਦਾਲਤ ਵੱਲੋਂ ਸਿਟੀ ਸੈਂਟਰ ਮਾਮਲੇ ਨੂੰ ਬੰਦ ਕਰਵਾਉਣ ਲਈ ਵਿਜੀਲੈਂਸ ਪੁਲਿਸ ਵੱਲੋਂ ਅਦਾਲਤ ਵਿਚ ਦਾਖ਼ਲ ਕਲੋਜ਼ਰ ਰਿਪੋਰਟ 'ਤੇ ਸੁਣਵਾਈ 23 ਨਵੰਬਰ ਤਕ ਅੱਗੇ ਵਧਾ ਦਿੱਤੀ ਗਈ ਹੈ। ਗਵਾਹ ਸੁਨੀਲ ਕੁਮਾਰ ਵੱਲੋਂ ਦਾਖ਼ਲ ਕੀਤੀ ਗਈ ਰਿਪੋਰਟ ਪਟੀਸ਼ਨ 'ਤੇ ਅਦਾਲਤ ਅਤੇ ਸ਼ਿਕਾਇਤਕਰਤਾ ਪੱਖ ਵੱਲੋਂ ਪੰਜਾਬ ਦੇ ਪ੍ਰਰਾਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ ਵਿਜੇ ਸਿੰਗਲਾ ਦੀ ਬਹਿਸ ਪਿਛਲੀ ਪੇਸ਼ੀ ਵਿਚ ਸੁਣੀ ਜਾ ਚੁੱਕੀ ਹੈ ਪਰ ਅਜੇ ਇਸ 'ਤੇ ਕੋਈ ਵੀ ਫ਼ੈਸਲਾ ਅਦਾਲਤ ਨੇ ਨਹੀਂ ਸੁਣਾਇਆ।