ਉਮੇਸ਼ ਜੈਨ, ਸ੍ਰੀ ਮਾਛੀਵਾੜਾ ਸਾਹਿਬ

ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਵਲੋਂ ਇਸ ਵਾਰ ਜਲਿ੍ਹਆਂਵਾਲਾ ਬਾਗ ਸ਼ਤਾਬਦੀ ਨੂੰ ਸਮਰਪਿਤ ਕੀਤੀ ਵਿਦਿਆਰਥੀ ਚੇਤਨਾ ਪਰਖ ਪ੍ਰਰੀਖਿਆ 10 ਅਗਸਤ ਨੂੰ ਆਯੋਜਿਤ ਕੀਤੀ ਗਈ ਜਿਸ 'ਚ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਮਾਛੀਵਾੜਾ ਦੀ ਅੱਠਵੀਂ ਦੀ ਵਿਦਿਆਰਥਣ ਸਾਹਿਲਪ੍ਰਰੀਤ ਕੌਰ ਨੇ ਆਪਣਾ ਨਾਂਅ ਸੂਬੇ 'ਚੋਂ ਪਹਿਲੇ ਦਸ ਸਥਾਨਾਂ 'ਚ ਦਰਜ ਕਰਵਾਇਆ। ਲੁਧਿਆਣਾ ਜ਼ੋਨ ਪੱਧਰ ਦੇ ਇਸ ਨਤੀਜੇ 'ਚ ਮਿਡਲ ਵਰਗ 'ਚ ਇਸ ਸਕੂਲ ਦੇ ਪ੍ਰਭਜੋਤ ਸਿੰਘ ਨੇ ਪਹਿਲਾ, ਨਿਸ਼ਾ ਬੱਸੀ ਨੇ ਦੂਜਾ, ਇਕਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੈਕੰਡਰੀ ਵਰਗ 'ਚ ਵੀ ਸ਼ਹੀਦ ਭਗਤ ਸਿੰਘ ਸਕੂਲ ਦੀ ਹਰਸ਼ਿਤਾ ਨੇ ਦੂਜਾ ਤੇ ਮੁਸਕਾਨ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਮਾਛੀਵਾੜਾ ਇਕਾਈ ਖੇਤਰ ਦੇ ਮਿਡਲ ਵਰਗ 'ਚ ਕਿਰਨਜੀਤ ਕੌਰ ਨੇ ਪਹਿਲਾ ਤੇ ਹਰਲੀਨ ਕੌਰ ਨੇ ਦੂਜਾ ਸਥਾਨ ਪ੍ਰਰਾਪਤ ਕਰ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ। ਇਕਾਈ ਦੇ ਸੈਕੰਡਰੀ ਵਰਗ 'ਚ ਵੀ ਇਸੇ ਸਕੂਲ ਦੀ ਅਰਸ਼ਦੀਪ ਕੌਰ ਤੇ ਭਵਨੀਤ ਕੌਰ ਨੇ ਪਹਿਲਾ, ਕੋਮਲ ਨੇ ਦੂਜਾ ਤੇ ਕੰਵਲਪ੍ਰਰੀਤ ਸਿੰਘ ਬੰਗਾ ਨੇ ਤੀਜਾ ਸਥਾਨ ਪ੍ਰਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ।

ਤਰਕਸ਼ੀਲ ਆਗੂਆਂ ਦੀ ਸਮੁੱਚੀ ਟੀਮ ਜਿਸ 'ਚ ਸੁਖਵਿੰਦਰ ਸਿੰਘ ਗਿੱਲ, ਰਜਿੰਦਰ ਜੰਡਿਆਲੀ, ਮਾ. ਬਖ਼ਸ਼ੀ ਰਾਮ, ਹਰਮਿੰਦਰ ਸਿੰਘ ਗਿੱਲ, ਕਾਮਰੇਡ ਜਗਦੀਸ਼ ਰਾਏ ਬੌਬੀ, ਹਰਪ੍ਰਰੀਤ ਸਿੰਘ ਨੇ ਸਕੂਲ ਪਹੁੰਚ ਕੇ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦੇ ਨਾਲ-ਨਾਲ ਪ੍ਰਰੀਖਿਆ 'ਚ ਭਾਗ ਲੈਣ ਵਾਲੇ ਬਾਕੀ ਸਾਰੇ ਬੱਚਿਆਂ ਨੂੰ ਪਾਰਟੀਸਿਪੇਸ਼ਨ ਪ੍ਰਮਾਣ ਪੱਤਰ ਵੰਡੇ। ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸੇ ਲੜੀ ਤਹਿਤ ਮਾਛੀਵਾੜਾ ਇਕਾਈ ਖੇਤਰ 'ਚ ਪੈਂਦੇ ਬਾਕੀ ਸਕੂਲਾਂ ਦੇ ਜੇਤੂ ਅਤੇ ਪ੍ਰਰੀਖਿਆ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਆਉਣ ਵਾਲੇ ਕੁਝ ਦਿਨਾਂ 'ਚ ਉਨ੍ਹਾਂ ਦੇ ਸਕੂਲਾਂ ਵਿਚ ਜਾ ਕੇ ਸਨਮਾਨਿਤ ਕੀਤਾ ਜਾਵੇਗਾ। ਸ਼ਹੀਦ ਭਗਤ ਸਿੰਘ ਸਕੂਲ ਦੇ ਪ੍ਰਬੰਧਕ ਦਰਸ਼ਨ ਜੈਨ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਦਾ ਧੰਨਵਾਦ ਕੀਤਾ।