ਸਤਵਿੰਦਰ ਸ਼ਰਮਾ, ਲੁਧਿਆਣਾ : ਸ਼ਹਿਰ ਵਿਚਲੀਆਂ ਮੁੱਖ ਸੜਕਾਂ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਦੇ ਚੱਲਦੇ ਸਵੇਰੇ ਤੇ ਸ਼ਾਮ ਨੂੰ ਕਈ ਸੜਕਾਂ ਦੇ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ, ਜਿਨ੍ਹਾਂ ਤੋਂ ਰਾਹਗੀਰਾਂ ਰਾਹਤ ਦਿਵਾਉਣ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਸਮੇਤ ਟ੍ਰੈਫਿਕ ਪੁਲਿਸ ਦੇ ਅਫ਼ਸਰ ਤੇ ਮੁਲਾਜ਼ਮ ਲਗਾਤਾਰ ਯਤਨਸ਼ੀਲ ਰਹਿੰਦੇ ਹਨ ਜਦਕਿ ਇਸ ਦੇ ਨਾਲ ਹੀ ਸ਼ਹਿਰ 'ਚ ਚੱਲ ਰਹੇ ਐੱਨਐੱਚਏਆਈ ਦੇ ਪ੍ਰਰਾਜੈਕਟਾਂ ਦੇ ਨਿਰਮਾਣ 'ਚ ਤੇਜ਼ੀ ਲਿਆਉਣ ਲਈ ਚੇਅਰਮੈਨ ਸੁਖਬੀਰ ਸਿੰਘ ਸੰਧੂ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਫ਼ਸਰਾਂ ਦੇ ਸੰਪਰਕ 'ਚ ਰਹਿੰਦੇ ਹਨ ਜਿਸ ਦੇ ਨਤੀਜੇ ਵਜੋਂ ਅੱਜ ਸਨਅਤੀ ਇਲਾਕਿਆਂ ਨੂੰ ਸ਼ਹਿਰ ਦੇ ਨਾਲ ਜੋੜਨ ਵਾਲੇ ਚੀਮਾ ਚੌਕ ਪੁਲ ਦਾ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਅੱਜ ਐੱਨਐੱਚਏਆਈ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਸਮੇਤ ਹੋਰ ਅਫ਼ਸਰਾਂ ਨੂੰ ਨਾਲ ਲੈਕੇ ਪੁੱਲ ਦਾ ਉਦਘਾਟਨ ਕਰ ਸ਼ਹਿਰੀਆਂ ਦੇ ਹਵਾਲੇ ਕੀਤਾ ਅਤੇ ਨਾਲੋ-ਨਾਲ ਪੁਲ ਨੂੰ ਆਮ ਟ੍ਰੈਿਫ਼ਕ ਲਈ ਖੁੱਲ੍ਹਵਾ ਦਿੱਤਾ।

ਦੱਸਣਯੋਗ ਹੈ ਕਿ ਚੀਮਾ ਚੌਂਕ ਪੁੱਲ ਫਿਰੋਜਪੁਰ ਰੋਡ-ਸਮਰਾਲਾ ਚੌਂਕ ਐਲੀਵੇਟਡ ਰੋਡ ਦਾ ਹਿੱਸਾ ਹੈ ਜਿਸ ਦੇ ਟ੍ਰੈਿਫ਼ਕ ਨੂੰ ਦੇਖਦੇ ਹੋਏ ਅਤੇ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੀ ਮੰਗ 'ਤੇ ਐੱਨਐੱਚਏਆਈ ਵੱਲੋਂ ਜਲਦੀ ਮੁਕੰਮਲ ਕਰਵਾਇਆ ਗਿਆ ਹੈ ਜਦਕਿ ਐਲੀਵੇਟਿਡ ਰੋਡ ਪ੍ਰਰਾਜੈਕਟ ਦੇ ਨਿਰਮਾਣ ਦਾ ਕੰਮ ਵੀ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਜਿਸ ਦੀ ਜਾਣਕਾਰੀ ਲੈਣ ਲਈ ਅਤੇ ਚੀਮਾ ਚੌਕ ਪੁਲ ਦਾ ਉਦਘਾਟਨ ਕਰਨ ਲਈ ਅੱਜ ਐੱਨਐੱਚਏਆਈ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਅੱਜ ਲੁਧਿਆਣਾ ਪੁੱਜੇ ਜਿਨ੍ਹਾਂ ਲੁਧਿਆਣਾ ਚੰਡੀਗੜ੍ਹ ਰੋਡ ਐੱਨਐੱਚ-44, ਲਾਡੋਵਾਲ ਬਾਈਪਾਸ ਅਤੇ ਫਿਰੋਜਪੁਰ ਰੋਡ ਐਲੀਵੇਟਡ ਸਮੇਤ ਐੱਨਐੱਚਏਆਈ ਦੇ ਹੋਰ ਪ੍ਰਰਾਜੈਕਟਾਂ ਦੇ ਨਿਰਮਾਣ ਕੰਮਾਂ ਦਾ ਜਾਇਜ਼ਾ ਲਿਆ ਤੇ ਪ੍ਰਰਾਜੈਕਟ ਦੇ ਹਲਾਤਾਂ ਨੂੰ ਜਾਨਣ ਲਈ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੇ ਪੀਏਯੂ ਸਥਿਤ ਸਟਨ ਹਾਊਸ ਵਿੱਖੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਕੇਸ਼ ਕੁਮਾਰ ਅਗਰਵਾਲ ਸਮੇਤ ਹੋਰ ਅਫ਼ਸਰਾਂ ਨਾਲ ਮੀਟਿੰਗ ਕੀਤੀ ਇਸ ਦੌਰਾਨ ਟੈ੍ਿਫ਼ਕ ਪੁਲਿਸ ਦੇ ਅਫ਼ਸਰਾਂ ਨੇ ਨਿਰਮਾਣ ਅਧੀਨ ਪ੍ਰਰਾਜੈਕਟਾਂ ਦੇ ਦੋਪਹੀਆ ਵਾਹਨਾਂ ਤੇ ਸਾਈਕਲਾਂ ਵਾਲਿਆਂ ਨਾਲ ਹੁੰਦੇ ਹਾਦਸਿਆਂ ਬਾਰੇ ਚੇਅਰਮੈਨ ਨੂੰ ਜਾਣੂ ਕਰਵਾਇਆ, ਜਿਸ 'ਤੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਫ਼ਸਰਾਂ ਨੂੰ ਭਰੌਸਾ ਦਿੱਤਾ ਕਿ ਉਹ ਐੱਨਐੱਚਏਆਈ ਦੇ ਪ੍ਰਰਾਜੈਕਟਾਂ ਤੇ ਦੋ ਪਹੀਆ ਵਾਹਨਾਂ ਅਤੇ ਸਾਈਕਲਾਂ ਵਾਲਿਆਂ ਨੂੰ ਸੜਕਾਂ ਪਾਰ ਕਰਨ ਲਈ ਲੋੜ ਮੁਤਾਬਕ ਫੁੱਟਓਵਰ ਬਿ੍ਜ ਤੇ ਰੈਂਪ ਦਾ ਨਿਰਮਾਣ ਕਰਵਾ ਦੇਣਗੇ, ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਨੈਸ਼ਨਲ ਹਾਈਵੇਅ ਦੇ ਨਾਲ ਜਗ੍ਹਾ ਮੁਹੱਈਆ ਕਰਵਾ ਕੇ ਦਿੱਤੀ ਜਾਂਦੀ ਹੈ ਤਾਂ ਉਹ ਉਸ ਜਗ੍ਹਾ ਤੇ ਸਾਈਕਲ ਟ੍ਰੈਕ ਦਾ ਨਿਰਮਾਣ ਕਰਵਾ ਦੇਣਗੇ।

ਉਧਰ ਟ੍ਰੈੈਿਫ਼ਕ ਪੁਲਿਸ ਵੱਲੋਂ ਲਾਡੋਵਾਲ ਬਾਈਪਾਸ ਤੇ ਐੱਫ2 ਰੇਸਵੇ ਤੇ ਆ ਰਹੀ ਸਮੱਸਿਆ ਸਬੰਧੀ ਚੇਅਰਮੈਨ ਸੰਧੂ ਨੇ ਐੱਨਐੱਚਏਆਈ ਦੇ ਅਫ਼ਸਰਾਂ ਸਬੰਧਤ ਪੁਆਇੰਟ ਦੇ ਪੱਕੇ ਹੱਲ ਤੱਕ ਮੌਕੇ ਤੇ ਤੁਰੰਤ ਟੈ੍ਿਫ਼ਕ ਲਾਈਟਾਂ ਲਗਵਾਉਣ ਦੇ ਨਿਰਦੇਸ਼ ਦਿੱਤੇ।

ਇਸ ਦੌਰਾਨ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਚੇਅਰਮੈਨ ਤੋਂ ਗਰੀਨ ਲੈਂਡ ਸਮੇਤ ਕਈ ਹੋਰ ਜਗ੍ਹਾ 'ਤੇ ਪੱਕੇ ਐਂਟਰੀ ਅਤੇ ਐਗਜੈਕਟ ਪੁਆਇੰਟ ਬਣਾਉਣ ਦੀ ਮੰਗ ਕੀਤੀ ਜਿਸ ਬਾਰੇ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਹਰ ਪੁਆਇੰਟ ਨੂੰ ਚੈਕ ਕਰਵਾ ਕੇ ਪੱਕੇ ਹੱਲ ਕਰਵਾਉਣਗੇ। ਇਸ ਮੌਕੇ ਤੇ ਐੱਨਐੱਚਏਆਈ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਦੇ ਨਾਲ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਕੇਸ਼ ਕੁਮਾਰ ਅਗਰਵਾਲ, ਸੰਯੁਕਤ ਪੁਲਿਸ ਕਮਿਸ਼ਨਰ ਦੀਪਕ ਪਾਰਿਕ, ਐੱਸਡੀਐੱਮ ਅਮਰਿੰਦਰ ਸਿੰਘ ਮੱਲੀ, ਡਾਕਟਰ ਬਰਜਿੰਦਰ ਸਿੰਘ ਿਢਲੋਂ, ਏਸੀਪੀ ਟੈ੍ਿਫ਼ਕ ਗੁਰਦੇਵ ਸਿੰਘ ਸਮੇਤ ਹੋਰ ਅਫ਼ਸਰ ਹਾਜ਼ਰ ਸਨ।