ਸਟਾਫ਼ ਰਿਪੋਰਟ, ਖੰਨਾ : ਨਗਰ ਕੌਂਸਲ ਖੰਨਾ ਵੱਲੋਂ ਸਿੰਗਲ ਯੂਜ਼ ਪਲਾਸਿਟਿਕ ਮੁਹਿੰਮ ਚਲਾਈ ਗਈ। ਜਿਸ ਤਹਿਤ ਕਾਰਜਸਾਧਕ ਅਫ਼ਸਰ ਰਣਬੀਰ ਸਿੰਘ ਦੀ ਅਗਵਾਈ 'ਚ ਸੈਨੀਟੇਸ਼ਨ ਬ੍ਾਂਚ ਦੀ ਟੀਮ ਵੱਲੋਂ 80 ਕਿੱਲੋਂ ਪੌਲੀਥੀਨ ਦੇ ਲਿਫ਼ਾਫੇ ਜ਼ਬਤ ਕੀਤੇ ਗਏ। ਅਧਿਕਾਰੀਆਂ ਵੱਲੋਂ ਲਲਹੋੜੀ ਰੋਡ, ਮਲੇਰਕੋਟਲਾ ਰੋਡ 'ਤੇ ਦੁਕਾਨਾਂ ਦੀ ਚੈਕਿੰਗ ਕੀਤੀ। ਮਲੇਰਕੋਟਲਾ ਰੋਡ 'ਤੇ ਮਨੋਜ ਪਲਾਸਟਿਕ ਦੁਕਾਨ ਤੋਂ 80 ਕਿੱਲੋ ਪੌਲੀਥੀਨ ਦੇ ਲਿਫ਼ਾਫੇ ਜ਼ਬਤ ਕੀਤੇ ਗਏ ਤੇ ਦੁਕਾਨਦਾਰਾਂ ਦਾ ਚਲਾਨ ਵੀ ਕੱਟਿਆ ਗਿਆ। ਈਓ ਰਣਬੀਰ ਸਿੰਘ ਨੇ ਕਿਹਾ ਕਿ ਪੌਲੀਥੀਨ ਦੇ ਲਿਫਾਫੇ ਵਾਤਾਵਰਨ ਲਈ ਬਹੁਤ ਨੁਕਸਾਨਦਾਇਕ ਹਨ। ਇਸ ਲਈ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਕਿਸੇ ਵੀ ਨਾਗਰਿਕ ਨੂੰ ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਾਰਿਆਂ ਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਲਈ ਨਗਰ ਕੌਂਸਲ ਦਾ ਸਾਥ ਦੇਣਾ ਚਾਹੀਦਾ ਹੈ। ਟੀਮ 'ਚ ਸੁਪਰਡੇਂਟ ਬਲਵਿੰਦਰ ਸਿੰਘ, ਐੱਸਆਈ ਰਘਬੀਰ ਸਿੰਘ, ਸੀਐੱਫ ਮਨਿੰਦਰ ਸਿੰਘ, ਅਸ਼ਵਨੀ ਕੁਮਾਰ ਆਸ਼ੂ, ਖ਼ੁਸ਼ਦੀਪ ਸਿੰਘ, ਇਕਵਿੰਦਰ ਸਿੰਘ ਮੌਜੂਦ ਸਨ।