ਪੱਤਰ ਪੇ੍ਰਕ, ਖੰਨਾ

ਗਣਤੰਤਰ ਦਿਵਸ ਦੇ ਸਬੰਧ ਵਿਚ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਚੈਕਿੰਗ ਮੁਹਿੰਮ ਚਲਾਈ। ਜਿਸ ਤਹਿਤ ਸਿਟੀ-1 ਪੁਲਿਸ ਦੇ ਐੱਸਐੱਚਓ ਕੁਲਜਿੰਦਰ ਸਿੰਘ ਨੇ ਆਪਣੀ ਟੀਮ ਨਾਲ ਸਥਾਨਕ ਰੇਲਵੇ ਸਟੇਸ਼ਨ ਦੇ ਨਾਲ ਨਾਲ ਬੱਸ ਸਟੈਂਡ ਤੇ ਭੀੜ-ਭਾੜ ਵਾਲੇ ਇਲਾਕਿਆਂ ਤੋਂ ਇਲਾਵਾ ਮੁੱਖ ਬਜ਼ਾਰਾਂ ਤੇ ਚੁਰਾਹਿਆਂ 'ਤੇ ਆਧੁਨਿਕ ਉਪਕਰਣਾਂ ਨਾਲ ਚੈਕਿੰਗ ਮੁਹਿੰਮ ਚਲਾਈ ਗਈ। ਕੁਲਜਿੰਦਰ ਸਿੰਘ ਨੇ ਦੱਸਿਆ ਕਿ ਸੁਰੱਖਿਆ ਨਿਯਮਾਂ ਨੂੰ ਲੈ ਕੇ ਪੁਲਿਸ ਪਾਰਟੀਆਂ 24 ਘੰਟੇ ਮਹੱਤਵਪੂਰਨ ਨਾਕਿਆਂ 'ਤੇ ਤਾਇਨਾਤ ਰਹਿਣਗੀਆਂ, ਉਥੇ ਕਿਸੇ ਵਿਅਕਤੀ ਨੂੰ ਕੋਈ ਸ਼ੱਕੀ ਚੀਜ਼ ਜਾਂ ਫੇਰ ਸ਼ੱਕੀ ਅਨਸਰ ਮਿਲਦਾ ਹੈ ਤਾਂ ਇਸ ਦੀ ਇਤਲਾਹ ਪੁਲਿਸ ਨੂੰ ਕੀਤੀ ਜਾਵੇ।