ਗੋਬਿੰਦ ਸ਼ਰਮਾ ਸ੍ਰੀ ਮਾਛੀਵਾੜਾ ਸਾਹਿਬ

ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਕੁਹਾੜਾ ਮਾਰਗ 'ਤੇ ਸਥਿਤ ਡਾ. ਬੀਆਰ ਅੰਬੇਦਕਰ ਚੌਕ 'ਚ ਸਮਾਗਮ ਕਰਕੇ ਐ੍ਸਸੀ ਸੈੱਲ ਦੇ ਚੇਅਰਮੈਨ ਧਰਮਵੀਰ ਧੰਮੀ ਦੀ ਅਗਵਾਈ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ। ਲੱਡੂ ਵੰਡਣ ਦੀ ਸ਼ੁਰੂਆਤ ਕਰਨ ਲਈ ਵਿਸ਼ੇਸ਼ ਰੂਪ 'ਚ ਪੁੱਜੇ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਤੇ ਇੰਪਰਵੂਮੈਂਟ ਟਰੱਸਟ ਦੇ ਚੇਅਰਮੈਨ ਸਕਤੀ ਆਨੰਦ ਨੇ ਸੰਯੁਕਤ ਰੂਪ 'ਚ ਆਏ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਸਾਰੇ ਧਰਮਾਂ ਦੇ ਨਾਲ ਨਾਲ ਦਲਿਤਾਂ ਦਾ ਵੀ ਪੂਰਾ ਧਿਆਨ ਰੱਖਦੀ ਹੈ ਤੇ ਸਾਰੇ ਭਾਈਚਾਰੇ ਨੂੰ ਬਰਾਬਰ ਦਾ ਹੱਕ ਦੇਣ ਦੀ ਕੋਸ਼ਿਸ਼ ਕਰਦੀ ਹੈ।ਸਮਾਗਮ ਦੌਰਾਨ ਚੇਅਰਮੈਨ ਧਰਮਵੀਰ ਧੰਮੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਤੇ ਇੰਚਾਰਜ ਦੇ ਇਸ ਸਲਾਘਾ ਯੋਗ ਫੈਸਲੇ 'ਤੇ ਖੁਸ਼ੀ ਪ੍ਰਗਟ ਕਰਦਿਆਂ ਆਏ ਸਾਰੇ ਪਤਵੰਤੇ ਸਜੱਣਾ ਦਾ ਧੰਨਵਾਦ ਕੀਤਾ। ਇਸ ਮੌਕੇ ਪੇਂਡੂ ਚੌਕੀਦਾਰ ਯੂੁਨੀਅਨ ਪ੍ਰਧਾਨ ਪਰਮਜੀਤ ਸਿੰਘ ਨੀਲੋਂ, ਸਾਬਕਾ ਕੌਸ਼ਲਰ ਸੁਰਿੰਦਰ ਿਛੰਦੀ, ਸਾਬਕਾ ਚੇਅਰਮੈਨ ਿਛੰਦਰਪਾਲ ਹਿਆਤਪੁਰਾ, ਰਾਮ ਦਾਸ ਬੱਗੀ, ਕਾਂਗਰਸੀ ਆਗੂ ਮਾਸਟਰ ਪ੍ਰਕਾਸ਼ ਸਿੰਘ, ਪ੍ਰਧਾਨ ਬਲਜੀਤ ਸਿੰਘ ਮਾਨ, ਸਰਪੰਚ ਖਾਨਪੁਰ ਬਿੱਟੂ, ਸਫਾਈ ਸੇਵਕ ਯੂੁਨੀਅਨ ਪ੍ਰਧਾਨ ਸੁਖਵਿੰਦਰ ਸੁੱਖੀ, ਸੁੱਚਾ ਸਿੰਘ, ਸਰਪੰਚ ਜਸਦੇਵ ਸਿੰਘ ਬਿੱਟੂ, ਮਹਿੰਦਰ ਸਿੰਘ ਮਹੱਦੀਪੁਰ, ਰਾਕੇਸ਼ ਕੁਮਾਰ ਿਛੰਦੂ, ਜਗਤਾਰ ਸਿੰਘ, ਕੁਲਦੀਪ ਸਿੰਘ, ਹਰਪ੍ਰਰੀਤ ਸਿੰਘ, ਬੂੁਟਾ ਸਿੰਘ, ਸੱਤਪਾਲ ਵਿਰਦੀ, ਰਣਜੀਤ ਸਿੰਘ, ਲਵਪ੍ਰਰੀਤ ਮਾਨ, ਡਾ ਧਰਮਪਾਲ, ਹਰਨਾਮ ਸਿੰਘ ਡੱਲਾ, ਨਿਰਜੰਨ ਨੂਰ, ਸਾਬਕਾ ਸਰਪੰਚ ਮਹਿੰਦਰ ਸਿੰਘ, ਸੇਵਾ ਸਿੰਘ, ਰਾਜਿੰਦਰ ਲਾਡੀ, ਦੀਪਕ ਸ਼ਰਮਾ, ਇੰਸਪੈਕਟਰ ਜਸਪਾਲ ਸਿੰਘ, ਸਤਿਨਾਮ ਸਿੰਘ,ਭੁਪਿੰਦਰ ਸਿੰਘ, ਚਮਨ ਲਾਲ, ਰਣਧੀਰ ਸਿੰਘ ਧੀਰਾ, ਕਾਲਾ, ਸੁਖਵਿੰਦਰ ਮਾਨ, ਠੇਕੇਦਾਰ ਚੂਹੜ ਸਿੰਘ, ਸੱਤਪਾਲ ਸਿੰਘ, ਹਰੀਪਾਲ ਸਿੰਘ, ਲਾਲ ਸਿੰਘ, ਕ੍ਰਿਸ਼ਨ ਸਿੰਘ, ਸੋਹਣ ਸਿੰਘ ਵਿਰਦੀ, ਬੂਟਾ ਸਿੰਘ ਆਦਿ ਹਾਜ਼ਰ ਸਨ।