ਸੰਜੀਵ ਗੁਪਤਾ, ਜਗਰਾਓਂ : ਦੇਸ਼ ਦੀ ਆਜ਼ਾਦੀ ਤੋਂ ਲੇ ਕੇ ਹੁਣ ਤਕ ਪੰਜਾਬ ਦੀ ਸੱਤਾ 'ਚ ਕਾਬਜ ਰਹੀ ਕਾਂਗਰਸ ਪਾਰਟੀ ਵੱਲੋਂ ਪਹਿਲੀ ਵਾਰ ਦਲਿਤ ਭਾਈਚਾਰੇ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਵੱਡਾ ਮਾਣ ਦਿੰਦੇ ਹੋਏ ਮੁੱਖ ਮੰਤਰੀ ਬਣਾਉਣਾ ਬਹੁਤ ਸ਼ਲਾਘਯੋਗ ਕਦਮ ਹੈ। ਉਕਤ ਪ੍ਰਗਟਾਵਾ ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ, ਸਮਾਜ ਸੇਵੀ ਬਲਦੇਵ ਸਿੰਘ, ਦਰਸ਼ਨ ਸਿੰਘ ਕਾਲੀਆ, ਮਾਸਟਰ ਸਿੰਗਾਰਾ ਸਿੰਘ ਨੇ ਸਥਾਨਕ ਮੁਹੱਲਾ ਰਵਿਦਾਸ ਪੁਰਾ 'ਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਲੱਡੂ ਵੰਡਣ ਸਮੇਂ ਕੀਤਾ।

ਇਸ ਦੌਰਾਨ ਲੱਡੂ ਵੰਡਣ ਤੋਂ ਪਹਿਲਾ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿੱਚ ਸੂਬੇ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੰਗੇ ਭਵਿੱਖ ਲਈ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦਾ ਓਟ ਆਸਰਾ ਵੀ ਲਿਆ। ਇਸ ਸਮੇਂ ਉਕਤ ਆਗੂਆਂ ਨੇ ਕਿਹਾ ਪਿਛਲੇ ਲੰਬੇ ਸਮੇਂ ਤੋਂ ਕੌਂਸਲਰ, ਨਗਰ ਕੌਂਸਲ ਪ੍ਰਧਾਨ, ਵਿਧਾਇਕ ਅਤੇ ਕੈਬਨਿਟ ਮੰਤਰੀ ਦਾ ਸਫਰ ਤੈਅ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਦੇ ਅੱਜ ਮੁੱਖ ਮੰਤਰੀ ਬਣਨ ਨਾਲ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਵੱਲੋਂ ਦਲਿਤ ਵਰਗ ਦੀ ਬੇਹਤਰੀ ਲਈ ਵੇਖਿਆ ਸੁਪਨਾ ਸੱਚ ਹੋਇਆ ਹੈ।

ਇਸ ਮੌਕੇ ਦਲਿਤ ਆਗੂ ਦਰਸ਼ਨ ਸਿੰਘ ਕੈਂਥ, ਚੌਧਰੀ ਗੁਰਚਰਨ ਸਿੰਘ, ਰਜਿੰਦਰ ਸਿੰਘ ਬਾਬਾ, ਹਰਪਾਲ ਸਿੰਘ, ਚਰਨਜੀਤ ਸਿੰਘ ਕਾਲੀਆ, ਜਸਪਾਲ ਸਿੰਘ ਚੋਪੜਾ, ਬੁੱਧ ਰਾਜ, ਜਸਵੀਰ ਸਿੰਘ, ਹਰਬੰਸ ਲਾਲ, ਹਰਦੇਵ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।