ਜਗਦੇਵ ਗਰੇਵਾਲ, ਜੋਧਾ : ਗੁੱਜਰਵਾਲ ਪਿੰਡ 'ਚ ਐੱਨਆਰਆਈ ਚਰਨਜੀਤ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਤਿਆਰ ਹੋ ਰਹੇ ਸਰਕਾਰੀ ਹਸਪਤਾਲ ਲਈ 2 ਲੱਖ ਰੁਪਏ ਤੋਂ ਵੱਧ ਦਾ ਫਰਨੀਚਰ ਲੈ ਕੇ ਦੇਣ ਦੀ ਸੇਵਾ ਕੀਤੀ ਗਈ।

ਉਨ੍ਹਾਂ ਗੁੱਜਰਵਾਲ ਦੇ ਆਧੂਨਿਕ ਪਾਰਕ ਬਨਾਉਣ ਲਈ ਕੋਲੋਂ 2 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਕਰਨ ਸਮੇਤ ਇਲਾਕੇ 'ਚ ਹੋਰ ਸਮਾਜ ਸੇਵਾ ਤੇ ਲੋਕਾਂ ਨੂੰ ਮਿਆਰੀ ਤੇ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਭਵਿੱਖ 'ਚ ਹਸਪਤਾਲ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਇਲਾਕੇ ਦੇ ਪਤਵੰਤਿਆਂ ਵੱਲੋਂ ਚਰਨਜੀਤ ਸਿੰਘ ਗਰੇਵਾਲ ਹਾਂਗਕਾਂਗ ਵਾਲਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।