ਹਰਪ੍ਰਰੀਤ ਸਿੰਘ ਮਾਂਹਪੁਰ/ਜੌੜੇਪੁਲ ਜਰਗ : ਜ਼ਿਲ੍ਹਾ ਪ੍ਰਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਵੱਲੋਂ ਪਿੰਡ ਜੰਡਾਲੀ ਵਿਖੇ 800 ਮੀਟਰ ਲੰਮੀ ਨਵੀਂ ਸੜਕ ਤੇ ਪਿੰਡ ਦੀ ਵਿਚਕਾਰਲੀ ਫਿਰਨੀ ਵਾਲੀ ਸੜਕ 'ਤੇ ਪ੍ਰਰੀਮਿਕਸ ਪਾਉਣ ਦੇ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਦੀ ਵਿਚਕਾਰਲੀ ਫਿਰਨੀ 'ਤੇ ਪ੍ਰਰੀਮਿਕਸ ਪਾਉਣ ਤੇ ਦੂਜੀ ਨਵੀਂ ਬਣੀ ਸੜਕ ਜੋ ਕਿ ਸ੍ਰੀ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਤੋਂ ਚੋਪੜਾ ਗੋਤਰ ਦੇ ਸ਼ਹੀਦਾਂ ਨੂੰ ਜਾਣ ਵਾਲੀ 800 ਮੀਟਰ ਲੰਮੀ ਸੜਕ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨਾਂ੍ਹ ਆਖਿਆ ਕਿ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਦਾ ਨਵੀਨੀਕਰਨ ਹੋ ਚੁੱਕਾ ਹੈ ਤੇ ਜੋ ਵੀ ਰਹਿੰਦੀਆਂ ਹਨ, ਉਹ ਵੀ ਜਲਦ ਹੀ ਮੁਕੰਮਲ ਕਰ ਲਈਆਂ ਜਾਣਗੀਆਂ। ਆਉਣ ਵਾਲੇ ਦਿਨਾਂ 'ਚ ਹਰ ਵਰਗ ਦੀ ਬਿਹਤਰੀ ਲਈ ਕਈ ਨਵੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਇਸ ਮੌਕੇ ਸਰਪੰਚ ਯੂਨੀਅਨ ਬਲਾਕ ਦੋਰਾਹਾ ਦੇ ਪ੍ਰਧਾਨ ਸਰਪੰਚ ਕਰਮ ਸਿੰਘ ਪੱਲ੍ਹਾ ਆਦਿ ਹਾਜ਼ਰ ਸਨ।