ਪੱਤਰ ਪ੍ਰਰੇਰਕ, ਲੁਧਿਆਣਾ : ਸੈਂਟਰਲ ਬੈਂਕ ਆਫ ਇੰਡੀਆ ਵੱਲੋਂ ਵਿਸ਼ੇਸ਼ ਸੈਮੀਨਾਰ ਕੇਂਦਰੀ ਦਫ਼ਤਰ ਮੁੱਖ ਪ੍ਰਬੰਧਕ ਮੁੰਬਈ ਹਿੰਮਤ ਗਰਸਾ ਦੀ ਅਗਵਾਈ 'ਚ ਲਗਵਾਇਆ ਗਿਆ। ਸੈਮੀਨਾਰ ਦੌਰਾਨ ਬੈਂਕ ਦੀਆਂ ਸਾਰੇ ਸ਼ਾਖਾ ਪ੍ਰਬੰਧਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ 'ਚ ਆਰਥਿਕ ਉੱਨਤੀ ਲਈ ਕੈ੍ਡਿਟ ਸਹਿਯੋਗ, ਫਾਰਮ ਸੈਕਟਰ ਅਤੇ ਬਲਿਯੂ ਇਕੋਨਮੀ, ਅੱੈਮਅੱੈਸਅੱੈਮਈ ਸੈਕਟਰ ਤੇ ਮੁਦਰਾ ਲੋਨ, ਐਕਸਪੋਰਟ ਕ੍ਰੈਡਿਟ, ਸਵੱਛ ਭਾਰਤ, ਜਲ ਸ਼ਕਤੀ, ਸਿੱਖਿਆ ਕਰਜ਼ਾ, ਹਰੀ ਇਕੋਨਾਮੀ, ਵਿੱਤੀ ਸਮਾਵੇਸ਼ ਤੇ ਨਾਰੀ ਸ਼ਕਤੀ ਡਿਜੀਟਲ ਇਕਾਨੋਮੀ, ਕਾਰਪੋਰੇਟ, ਸਮਾਜਿਕ ਜ਼ਿੰਮੇਵਾਰੀ ਆਦਿ ਵਿਸ਼ਿਆਂ 'ਤੇ ਸਹੂਲਤਾਂ ਨੂੰ ਬਿਹਤਰ ਬਣਾਉਣ ਤੇ ਆਰਥਿਕ ਤਰੱਕੀ 'ਚ ਯੋਗਦਾਨ ਲਈ ਸੁਝਾਅ ਮੰਗੇ। ਸੈਮੀਨਾਰ 'ਚ ਖੇਤਰੀ ਪ੍ਰਬੰਧਕ ਮਨੋਜ ਕੁਮਾਰ ਸਕਸੈਨਾ, ਮਹਿੰਦਰ ਸਿੰਘ ਸਹਾਇਕ ਮਹਾ ਪ੍ਰਬੰਧਕ, ਮੁੱਖ ਪ੍ਰਬੰਧਕ ਰਮੇਸ਼ ਕੁਮਾਰ, ਸੀਨੀਅਰ ਪ੍ਰਬੰਧਕ ਪ੍ਰਮੋਦ ਕਨੋਜ਼ੀਆ, ਪ੍ਰਬੰਧਕ ਸੰਜੀਵ ਭਗਤ, ਸਹਾਇਕ ਪ੍ਰਬੰਧਕ ਅੰਕੁਰ ਮਹਾਜਨ ਆਦਿ ਮੌਜੂਦ ਸਨ।