ਸੰਜੀਵ ਗੁਪਤਾ, ਜਗਰਾਓਂ : ਅਕਸਰ ਚੋਣਾਂ 'ਚ ਵੱਡੇ-ਵੱਡੇ ਐਲਾਨ, ਦਾਅਵੇ ਅਤੇ ਵਾਅਦੇ ਕਰਨ ਵਾਲੇ ਲੀਡਰ ਅਤੇ ਪਾਰਟੀਆਂ ਜਿੱਤ ਤੋਂ ਬਾਅਦ ਇਨ੍ਹਾਂ ਵਾਅਦਿਆਂ ਨੂੰ ਭੁੱਲ ਜਾਂਦੀਆਂ ਹਨ ਪਰ ਜਗਰਾਓਂ ਦੇ ਪਿੰਡ ਕੋਠੇ ਰਾਹਲਾਂ ਦੇ ਸਰਪੰਚ ਦੀ ਚੋਣ ਹਾਰੇ ਉਮੀਦਵਾਰ ਨੇ ਹਾਰਨ ਦੇ ਬਾਵਜੂਦ ਜਿੱਥੇ ਵੋਟਰਾਂ ਦੇ ਧੰਨਵਾਦ ਲਈ ਸ਼ਾਨਦਾਰ ਜਸ਼ਨ ਰੱਖਿਆ, ਉਥੇ ਪਿੰਡ ਦੇ ਲੋੜਵੰਦ ਪਰਿਵਾਰਾਂ ਦੀ ਧੀਆਂ ਦੇ ਵਿਆਹ ਮੌਕੇ 11 ਹਜ਼ਾਰ ਰੁਪਏ ਸ਼ਗਨ ਦੇਣ ਦਾ ਐਲਾਨ ਕੀਤਾ। ਪਿੰਡ ਕੋਠੇ ਰਾਹਲਾਂ ਤੋਂ ਐੱਨਆਰਆਈ ਪਰਿਵਾਰ ਨਾਲ ਸਬੰਧਤ ਨੌਜਵਾਨ ਬਿੱਕਰ ਸਿੰਘ ਵੱਲੋਂ ਸਰਪੰਚ ਦੀ ਚੋਣ ਲੜੀ ਗਈ। ਇਸ ਚੋਣ ਵਿਚ ਬਿੱਕਰ ਸਿੰਘ ਹਾਰ ਗਏ ਪਰ ਉਨ੍ਹਾਂ ਦੇ ਚਾਰ ਸਾਥੀ ਮੈਂਬਰ ਪੰਚਾਇਤ ਜਿੱਤ ਗਏ। ਆਪਣੀ ਹਾਰ ਦੇ ਬਾਵਜੂਦ ਘਰ ਵੜ ਕੇ ਬੈਠਣ ਦੀ ਥਾਂ ਬਿੱਕਰ ਸਿੰਘ ਅਤੇ ਉਸ ਦੇ ਕੈਨੇਡਾ ਤੋਂ ਆਏ ਭਰਾ ਹਰਪ੫ੀਤ ਸਿੰਘ ਤੂਰ ਵੱਲੋਂ ਵੋਟਰਾਂ ਦੇ ਧੰਨਵਾਦ ਲਈ ਸ਼ਾਨਦਾਰ ਜਸ਼ਨ ਰੱਖਿਆ ਗਿਆ। ਇਸ ਜਸ਼ਨ ਵਿਚ ਪੰਜਾਬ ਪ੫ਦੇਸ਼ ਕਾਂਗਰਸ ਦੇ ਸੂਬਾ ਸਕੱਤਰ ਅਤੇ ਆਲ ਇੰਡੀਆ ਸੈਂਟਰਲ ਵਾਲਮੀਕਿ ਸਭਾ ਦੇ ਕੌਮੀ ਪ੫ਧਾਨ ਗੇਜਾ ਰਾਮ ਵਿਸ਼ੇਸ਼ ਤੌਰ 'ਤੇ ਪਹੁੰਚੇ। ਲੋਕਾਂ ਨਾਲ ਭਰੇ ਪੰਡਾਲ ਵਿਚ ਬਿੱਕਰ ਸਿੰਘ ਵੱਲੋਂ ਚੋਣ ਹਾਰਨ ਦੇ ਬਾਵਜੂਦ ਵੋਟਰਾਂ ਦਾ ਧੰਨਵਾਦ ਕਰਦਿਆਂ ਖਿੜੇ-ਮੱਥੇ ਹਾਰ ਕਬੂਲਦਿਆਂ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਪਿੰਡ ਦੇ ਹਰੇਕ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਮੌਕੇ 11 ਹਜ਼ਾਰ ਰੁਪਏ ਸ਼ਗਨ ਭੇਟ ਕੀਤਾ ਜਾਵੇਗਾ। ਬਿੱਕਰ ਸਿੰਘ ਅਤੇ ਐੱਨਆਰਆਈ ਹਰਪ੫ੀਤ ਸਿੰਘ ਤੂਰ ਦੇ ਇਸ ਐਲਾਨ ਨਾਲ ਪੂਰਾ ਪੰਡਾਲ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਿਠਆ। ਇਸ ਮੌਕੇ ਆਗੂ ਗੇਜਾ ਰਾਮ ਨੇ ਤੂਰ ਪਰਿਵਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਐਲਾਨ ਉਨ੍ਹਾਂ ਸਾਰਿਆਂ ਲਈ ਪ੫ੇਰਨਾ ਹੈ ਜੋ ਜਨਤਾ 'ਚ ਵਾਅਦੇ ਕਰ ਕੇ ਮੁੜ ਜਨਤਾ ਨੂੰ ਭੁੱਲ ਜਾਂਦੇ ਹਨ।