ਕਰਮਜੀਤ ਸਿੰਘ ਆਜ਼ਾਦ, ਕੂੰਮਕਲਾਂ

ਆਂਗਣਵਾੜੀ ਸੈਂਟਰ ਵਾਰਡ ਨੰਬਰ-3 ਵਿਖੇ ਨਵਜੰਮੀਆਂ ਧੀਆਂ ਦੀ ਲੋਹੜੀ ਸੈਂਟਰ ਇੰਚਾਰਜ ਕੁਲਵੰਤ ਕੌਰ ਨੀਲੋਂ ਦੀ ਅਗਵਾਈ 'ਚ ਮਨਾਈ ਗਈ। ਮੁੱਖ ਮਹਿਮਾਨ ਵਜੋਂ ਏਐੱਸਆਈ ਜਗਦੇਵ ਸਿੰਘ ਸਾਂਝ ਕੇਂਦਰ ਸਮਰਾਲਾ ਤੇ ਏਐੱਸਆਈ ਵਿਪਨ ਕੁਮਾਰ ਸਾਂਝ ਕੇਂਦਰ ਮਾਛੀਵਾੜਾ ਨੇ ਸ਼ਿਰਕਤ ਕੀਤੀ। ਆਂਗਣਵਾੜੀ ਆਗੂ ਤੇ ਸੈਂਟਰ ਦੀ ਇੰਚਾਰਜ ਕੁਲਵੰਤ ਕੌਰ ਨੀਲੋਂ ਦੀ ਦੇਖ-ਰੇਖ ਹੇਠ ਮਨਾਏ ਗਏ ਇਸ ਸਮਾਗਮ 'ਚ ਸ਼ਾਮਲ ਹੋਈਆਂ ਧੀਆਂ ਦੀਆਂ ਮਾਵਾਂ ਤੇ ਹੋਰ ਅੌਰਤਾਂ ਵੱਲੋਂ ਗਿੱਧਾ ਤੇ ਭੰਗੜਾ ਵੀ ਪਾਇਆ ਗਿਆ। ਲੋਹੜੀ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਬੋਲੀਆਂ ਵੀ ਪਾਈਆਂ ਗਈਆਂ। ਨਵਜੰਮੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ ਤੇ ਆਂਗਨਵਾੜੀ ਸੈਂਟਰ 'ਚ ਪੜ੍ਹਦੇ ਬੱਚਿਆਂ ਨੂੰ ਕਾਪੀਆਂ ਤੇ ਪੈਨਸਿਲਾਂ ਵੀ ਵੰਡੀਆਂ ਗਈਆਂ।

ਇਸ ਮੌਕੇ ਮੈਡਮ ਨੀਲੋਂ ਨੇ ਕਿਹਾ ਕਿ ਅੱਜ ਅੌਰਤ ਮਨੁੱਖ ਤੋਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ, ਅੱਜ ਧੀਆਂ ਉੱਚ ਵਿੱਦਿਆ ਪ੫ਾਪਤ ਕਰਕੇ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜ ਰਹੀਆਂ ਹਨ। ਇਸ ਕਰਕੇ ਅਜੋਕੇ ਸਮੇਂ ਦੀ ਲੋੜ ਹੈ ਕਿ ਧੀ ਅਤੇ ਪੁੱਤਰ ਨੂੰ ਇਕ ਸਮਾਨ ਸਮਿਝਆ ਜਾਵੇ ਤੇ ਦੋਵਾਂ ਦੀ ਪਰਵਰਿਸ਼ ਤੇ ਪੜ੍ਹਾਈ-ਲਿਖਾਈ ਬਿਨ੍ਹਾਂ ਕਿਸੇ ਪੱਖ-ਪਾਤ ਤੋਂ ਬਰਾਬਰ ਖਰਚੇ ਤੇ ਕਰਵਾਈ ਜਾਵੇ।

ਇਸ ਮੌਕੇ ਸੁਪਰਵਾਈਜ਼ਰ ਗੁਰਮੀਤ ਕੌਰ, ਕੌਂਸਲਰ ਬਿਮਲਾ ਦੇਵੀ, ਕੌਂਸਲਰ ਪਰਮਜੀਤ ਕੌਰ, ਉੱਘੇ ਸਮਾਜ-ਸੇਵੀ ਸ਼ਿਵ ਕੁਮਾਰ ਸ਼ਿਵਲੀ, ਰਾਜਦੀਪ ਸਿੰਘ ਅਲਬੇਲਾ, ਸਾਬਕਾ ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦੀ, ਪਰਮਜੀਤ ਸਿੰਘ ਨੀਲੋਂ, ਸੁਖਦੇਵ ਸਿੰਘ ਬਿੱਟੂ, ਇਕਬਾਲ ਸਿੰਘ, ਪਰਮਿੰਦਰ ਸਿੰਘ ਨੋਨਾ, ਹਰਪ੫ੀਤ ਸਿੰਘ, ਰੋਮੀ ਯੂਐੱਸਏ ਅਮਰਜੀਤ ਕੌਰ, ਸੋਹਣ ਸਿੰਘ ਬੇਦੀ, ਰਾਮਜੀ ਦਾਸ, ਮਹਿੰਦਰ ਸਿੰਘ, ਨਰਿੰਦਰਪਾਲ ਸਿੰਘ ਅਿਢਆਣਾ, ਪਰਮਿੰਦਰ ਕੌਰ, ਜਸਵੀਰ ਕੌਰ, ਪੁਸ਼ਪਾ ਰਾਣੀ, ਸੁਖਜਿੰਦਰ ਕੌਰ, ਕੁਲਵਿੰਦਰ ਕੌਰ, ਰਾਜਿੰਦਰ ਕੌਰ, ਗੁਰਪ੫ੀਤ ਕੌਰ, ਬਿਮਲਾ ਦੇਵੀ, ਦਵਿੰਦਰ ਕੌਰ, ਭਵਨਦੀਪ ਸਿੰਘ, ਕਰਨ ਸਿੰਘ, ਜਪਇੰਦਰ ਸਿੰਘ, ਪਰਮ ਪ੫ਤਾਪ ਸਿੰਘ, ਸਨਦੀਪ ਸਿੰਘ ਬੇਦੀ, ਸਨਦੀਪ ਕੌਰ, ਪਰਮਜੀਤ ਕੌਰ ਵੀ ਮੌਜੂਦ ਸਨ।