ਸੁਖਦੇਵ ਸਿੰਘ, ਲੁਧਿਆਣਾ

ਕੁੰਦਨ ਵਿਦਿਆ ਮੰਦਰ ਸਕੂਲ, ਸਿਵਲ ਲਾਈਨਜ਼ 'ਚ 75ਵਾਂ ਸਾਲਾਨਾ ਖੇਡ ਦਿਵਸ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਛੇ ਹਾਊਸਾਂ ਦੇ ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਖੇਡ ਦਾ ਉਦਘਾਟਨ ਸਕੂਲ ਪ੍ਰਬੰਧਕ ਕਪਿਲ ਗੁਪਤਾ ਵੱਲੋਂ ਕੀਤਾ ਗਿਆ। ਇਸ ਦੌਰਾਨ ਖਿਡਾਰੀਆਂ ਨੇ 100, 200, 300, 800, 1000 ਮੀਟਰ ਦੌੜਾਂ 'ਚ ਹਿੱਸਾ ਲੈਂਦੇ ਹੋਏ ਇਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਇਸ ਦੇ ਨਾਲ ਹੀ ਲਾਂਗ ਜੰਪ, ਹਾਈ ਜੰਪ, ਸ਼ਾਰਟਪੁੱਟ, ਜੈਵਲਿਨ ਥ੍ਰੋ, ਲੈਮਨ ਰੇਸ, ਥ੍ਰੀ ਰੇਸ, ਜਲੇਬੀ ਰੇਸ ਸਮੇਤ ਹੋਰ ਕਈ ਰੌਚਕ ਖੇਡਾਂ ਨੇ ਇਸ ਖੇਡ ਦਿਹਾੜੇ 'ਚ ਰੌਣਕਾਂ ਲਗਾਈਆਂ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਗਰੁੱਪ ਡਾਂਸ ਤੇ ਪੀਟੀ ਸ਼ੋਅ ਵੀ ਵਧੀਆ ਰਹੇ। ਇਸ ਮੌਕੇ ਤੇ ਮੁੱਖ ਮਹਿਮਾਨ ਕਪਿਲ ਗੁਪਤਾ ਨੇ ਖਿਡਾਰੀਆਂ ਵੱਲੋਂ ਕੀਤੇ ਗਏ ਲਾਜਵਾਬ ਪ੍ਰਦਰਸ਼ਨ ਦੀ ਤਾਰੀਫ਼ ਕਰਦੇ ਹੋਏ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਦੀ ਪ੍ਰੇਰਨਾ ਦਿਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਨਾ ਸਿਰਫ਼ ਸਾਨੂੰ ਤੰਦਰੁਸਤ ਰੱਖਦੀਆਂ ਹਨ ਬਲਕਿ ਸਾਨੂੰ ਜ਼ਿੰਦਗੀ ਦੇ ਹਰ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਪ੍ਰੇਰਿਤ ਕਰਦੇ ਹੋਏ ਇਕ ਚੰਗਾ ਇਨਸਾਨ ਬਣਾਉਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਫਿਟਨੈੱਸ ਮੂਵਮੈਂਟ ਵਿਚ ਸਕੂਲ ਵੱਲੋਂ ਹਿੱਸਾ ਬਣਨ ਲਈ ਵਿਦਿਆਰਥੀ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ, ਜੋ ਕਿ ਸ਼ਲਾਘਾਯੋਗ ਕਦਮ ਹੈ। ਸਕੂਲ ਦੇ ਪਿ੍ਰੰਸੀਪਲ ਨਵਿਤਾ ਪੁਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਭ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਣਾ ਦਿਤੀ। ਅੰਤ 'ਚ ਮੁੱਖ ਮਹਿਮਾਨ ਕਪਿਲ ਗੁਪਤਾ ਤੇ ਪਿ੍ਰੰਸੀਪਲ ਨਵਿਤਾ ਪੁਰੀ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।