ਗੁਰਜੀਤ ਸਿੰਘ ਖ਼ਾਲਸਾ , ਰਾੜਾ ਸਾਹਿਬ

ਪਿੰਡ ਕਰਮਸਰ ਰਾੜਾ ਸਾਹਿਬ ਦੇ ਆਰਜੂ ਹਸਪਤਾਲ ਦੇ ਮੁੱਖ ਸੰਚਾਲਕ ਸ਼੍ਰੀਦੱਤ ਦੇਵ ਭਾਖੜੀ ਤੇ ਡਾ. ਐੱਸਐੱਸ ਜੌਲੀ ਦੇ ਉਦਮ ਸਦਕਾ ਮਨਵਤਾ ਭਲਾਈ ਫਾਊਂਡੇਸ਼ਨ ਦੇ ਸਮੂਹ ਮੈਬਰ ਸਹਿਬਾਨਾਂ, ਇਲਾਕੇ ਦੀਆਂ ਨਾਮਵਰ ਸਭਾ ਸੁਸਾਇਟੀਆਂ ਦੇ ਵਿਸ਼ੇਸ਼ ਸਹਿਯੋਗ ਦੁਆਰਾ ਨਵ ਜੰਮੀਆਂ ਧੀਆਂ ਦੀ ਲੋਹੜੀ ਵੰਡ ਸਮਾਗਮ ਕਰਵਾਇਆ ਗਿਆ। ਸ੫ੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਲੋਹੜੀ ਵੰਡ ਸਮਾਗਮ ਦੀ ਆਰੰਭਤਾ ਹੋਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਸਮਾਜ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਕਿਸੇ ਵੇਲੇ ਜਨਮ ਉਪਰੰਤ ਧੀਆਂ ਨੂੰ ਮਾਰਿਆ ਜਾਂਦਾ ਸੀ, ਹੁਣ ਵਿਗਿਆਨ ਦੇ ਯੱੁਗ 'ਚ ਜਨਮ ਤੋਂ ਪਹਿਲਾਂ ਹੀ ਧੀਆਂ ਮਾਰ ਦਿੱਤੀਆਂ ਜਾਂਦੀਆਂ ਹਨ। ਚੀਫ ਜੁਡੀਸ਼ਲ ਮਜਿਸਟਰੇਟ ਗੁਰਪ੫ੀਤ ਕੌਰ ਨੇ ਸਮਾਜ ਦੀ ਅਜੋਕੀ ਤਸਵੀਰ ਦੇ ਉਸ ਪਹਿਲੂ ਨੂੰ ਵਿਖਾਇਆ ਕਿ ਅੱਜ 75 ਫੀਸਦੀ ਲੜਕੀਆਂ ਉਚੇਰੀ ਸਿੱਖਿਆ ਹਾਸਲ ਕਰਕੇ ਉੱਚ ਰੁਤਬੇ ਹਾਸਲ ਕਰ ਰਹੀਆਂ ਹਨ। ਇਸ ਮੌਕੇ ਸੁਆਮੀ ਸੰਕਰਾਨੰਦ ਜੀ ਭੂਰੀ ਵਾਲੇ ਧਾਮ ਤਲਵੰਡੀ ਖੁਰਦ, ਮਹਾਂਮੰਡਲੇਸ਼ਵਰ ਸੁਆਮੀ ਵਿਦਿਆਗਿਰੀ ਜੀ ਘੁਡਾਣੀ ਕਲਾਂ, ਰਛਪਾਲ ਸਿੰਘ ਢੀਡਸਾ ਡੀਐੱਸਪੀ ਪਾਇਲ, ਬਾਬਾ ਪਿ੫ਤਪਾਲ ਸਿੰਘ ਮਲੇਸ਼ੀਆ ਵਾਲੇ, ਭਾਈ ਜਸਵਿੰਦਰ ਸਿੰਘ ਬਿਲਾਸਪੁਰ, ਬੀਬੀ ਜਸਵੀਰ ਕੌਰ ਐੱਸਐਚਵੀ ਫਾਉਡੇਸ਼ਨ ਤਲਵੰਡੀ, ਚਰਨਜੀਤ ਸਿੰਘ ਧੂਪੀਆ, ਖੁਸ਼ਪਾਲ ਚੰਦ ਕੌੜੀ ਆਦਿ ਸ਼ਖਸੀਅਤਾਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਗਈ। ਪ੫ਬੰਧਕਾਂ ਵੱਲੋਂ ਬਾਬਾ ਸੀਚੇਵਾਲ, ਸੁਆਮੀ ਸੰਕਰਾਨੰਦ ਆਦਿ ਨੇ ਨਵ ਜੰਮੀਆਂ ਦੇ ਮਾਪਿਆਂ ਨੂੰ ਮੰੂਗਫਲੀ, ਰਿਉੜੀਆਂ ਆਦਿ ਵੰਡ ਕੇ ਨਵ ਜੰਮੀਆਂ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ। ਲੋਹੜੀ ਵੰਡ ਸਮਾਗਮ ਦੌਰਾਨ ਪੁਜੇ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵਿਸ਼ੇਸ਼ ਸਨਮਾਨ ਸ੫ੀ ਦੱਤ ਦੇਵ ਭਾਖੜੀ, ਡਾ. ਐੱਸਐੱਸ ਜੌਲੀ, ਡਾ. ਬਖਸ਼ੀਸ਼ ਸਿੰਘ ਗਰੋਵਰ, ਸੌਰਵ ਸਿੰਗਲਾ, ਡਾ. ਅੰਕੁਰ ਵਰਮਾ ਤੇ ਮਨਵਤਾ ਭਲਾਈ ਫਾਊਂਡੇਸ਼ਨ ਦੀ ਸਮੁੱਚੀ ਟੀਮ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਮੇਲ ਸਿੰਘ ਥਾਣਾ ਮੁਖੀ ਪਾਇਲ, ਭਗਵੰਤ ਸਿੰਘ ਬਿਲੂ ਸਾਬਕਾ ਸਰਪੰਚ ਭੀਖੀ, ਗੁਰਜੀਤ ਸਿੰਘ ਖਾਲਸਾ, ਬਲਜੀਤ ਸਿੰਘ ਬੱਲੀ, ਪਰਮਿੰਦਰ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ, ਜਗਜੀਤ ਸਿੰਘ, ਹਰਦੇਵ ਸਿੰਘ, ਸੁਖਵਿੰਦਰ ਸਿੰਘ, ਰਜੇਸ਼ ਕੁਮਾਰ ਰਾਜੂ ਆਦਿ ਹਾਜ਼ਰ ਸਨ।