ਲੁਧਿਆਣ : ਮੌਜੂਦਾ ਸਮੇਂ ’ਚ ਵਿਦਿਆਰਥੀ ਪੜਾਈ ਦੇ ਪ੍ਰਤੀ ਬਹੁਤ ਹੀ ਘੱਟ ਰੂਚੀ ਦਿਖਾ ਰਹੇ ਹਨ। ਉਨ੍ਹਾਂ ਦਾ ਜ਼ਿਆਦਾਤਰ ਸਮੇਂ ਮੋਬਾਈਲ ’ਤੇ ਹੀ ਬਤੀਤ ਹੁੰਦਾ ਹੈ। ਬੇਸ਼ੱਕ ਨਵੀਂ ਤੋਂ ਨਵੀਂ ਟੈਕਨਾਲੋਜੀ ਦੇ ਨਾਲ ਵਿਦਿਆਰਥੀ ਖੁਦ ਨੂੰ ਅਪਡੇਟ ਰੱਖ ਰਹੇ ਹਨ ’ਤੇ ਉਨ੍ਹਾਂ ਦਾ ਪੜਾਈ ਪ੍ਰਤੀ ਰੁਝਾਨ ਹੋਣਾ ਕਾਫੀ ਜ਼ਰੂਰੀ ਹੈ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ ਇਸ ਦੇ ਮੱਦੇਨਜ਼ਰ ਸੀਬੀਐੱਸਈ ਰੀਡਿੰਗ ਮਿਸ਼ਨ ਨੂੰ ਲਾਂਚ ਕੀਤਾ ਹੈ ਜੋਕਿ ਦੋ ਸਾਲਾ ਦਾ ਪ੍ਰੋਗਰਾਮ ਹੈ।

ਨਵੀਂ ਸਿੱਖਿਆ ਨੀਤੀ 2020 ’ਚ ਵੀ ਰੀਡਿੰਗ ਦੇ ਰੁਝਾਨ ਨੂੰ ਜ਼ੋਰ ਦਿੱਤਾ ਗਿਆ ਹੈ ਸੀਬੀਐੱਸਈ ਰੀਡਿੰਗ ਮਿਸਨ ਇਕ ਸੀਰੀਜ਼ ਹੈ। ਇਹ ਵੱਖ-ਵੱਖ ਕਲਾਸਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਇਨ੍ਹਾਂ ’ਚ ਹਿੰਦੀ ਤੇ ਇੰਗਲਿਸ਼ ਵਿਸ਼ਿਆਂ ਦਾ ਮਟੀਰੀਅਲ ਮੁਹੱਈਆ ਕਰਵਾਇਆ ਗਿਆ ਹੈ। ਕਲਾਸ ਪਹਿਲੀ ਤੋਂ 8ਵੀਂ ਤਕ ਦੇ ਵਿਦਿਆਰਥੀਆਂ ਨੂੰ ਸਟੋਰੀ ਬੁੱਕਸ, ਸਪਲੀਮੈਂਟਰੀ ਦੇ ਜ਼ਰੀਏ ਤੇ ਕਲਾਸ ਅਠੱਵੀਂ ਤੋਂ 10ਵੀਂ ਤਕ ਦੇ ਵਿਦਿਆਰਥੀਆਂ ਲਈ ਸੀਬੀਐੱਸਈ ਰੀਡਿੰਗ ਚੈਲੇਂਜ ਉਪਲਬਧ ਕਰਵਾਇਆ ਗਿਆ ਹੈ।

ਸਕੂਲ ’ਚ ਬਣਾਇਆ ਗਿਆ ਰੀਡਿੰਗ ਕਲਬ

ਕੁੰਦਰ ਵਿਦਿਆ ਮੰਦਰ ਸਕੂਲ ਸਿਵਿਲ ਲਾਇੰਸ ਦੀ ਪ੍ਰਿੰਸੀਪਲ ਨਵਿਤਾ ਪੁਰੀ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਬੱਚਿਆਂ ’ਚ ਰੀਡਿੰਗ ਦਾ ਰੁਝਾਨ ਬਹੁਤ ਹੀ ਘੱਟ ਹੁੰਦਾ ਜਾ ਰਿਹਾ ਹੈ। ਸਕੂਲ ਨੇ ਬੱਚਿਆਂ ਦੇ ਇਸ ਰੁਝਾਨ ਨੂੰ ਬਰਕਰਾਰ ਰੱਖਣ ਲਈ ਸਕੂਲ ’ਚ ਰੀਡਿੰਗ ਕਲਬ ਬਣਾਇਆ ਹੈ ਜਿਸ ’ਚ 500 ਵਿਦਿਆਰਥੀ ਜੁੜੇ ਹਨ। ਸੀਬੀਐੱਸਈ ਰੀਡਿੰਗ ਮਿਸ਼ਨ ਸ਼ੁਰੂ ਕਰਵਾਉਣਾ ਸੀਬੀਐੱਸਈ ਦੀ ਪਹਿਲ ਸ਼ਲਾਘਾਯੋਗ ਹੈ।

Posted By: Sarabjeet Kaur