ਜੇਐੱਨਐੱਨ, ਲੁਧਿਆਣਾ : ਸੀਬੀਐੱਸਈ ਨੇ 31 ਜਨਵਰੀ ਨੂੰ ਹੋਣ ਜਾ ਰਹੀ ਸੀਟੀਈਟੀ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਵਿਦਿਆਰਥੀ ਸੀਬੀਐੱਸਈ ਡਾਟ ਨਿਕਟ ਡਾਟ ਇਨ ਦੇ ਲਿੰਕ 'ਤੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰ ਨੂੰ ਐਡਮਿਟ ਕਾਰਡ ਡਾਊਨਲੋਡ ਦੇ ਸਮੇਂ ਅਪਲਾਈ ਨੰਬਰ, ਜਨਮਤਰੀਕ, ਸਕਿਓਰਿਟੀ ਪਿਨ ਦੇਣਾ ਹੋਵੇਗਾ, ਜਿਸ ਤੋਂ ਬਾਅਦ ਐਡਮਿਟ ਕਾਰਡ ਡਾਊਨਲੋਡ ਹੋਵੇਗਾ।

ਦੱਸ ਦੇਈਏ ਕਿ, ਕੋਵਿਡ-19 ਨੂੰ ਦੇਖਦਿਆਂ ਜਿੱਥੇ ਪਿਛਲੇ ਸਾਲ ਸੀਟੀਈਟੀ ਪ੍ਰੀਖਿਆ ਨਹੀਂ ਹੋ ਪਾਈ ਸੀ, ਜਿਸ ਨੂੰ ਮੁਲਤਵੀ ਕਰ ਸਾਲ 31 ਜਨਵਰੀ, 2021 ਨੂੰ ਲਿਆ ਜਾ ਰਿਹਾ ਹੈ। ਕੋਵਿਡ-19 ਦੇ ਚੱਲਦਿਆਂ ਇਸ ਵਾਰ ਪ੍ਰੀਖਿਆ ਸੈਂਟਰਜ਼ 'ਚ ਵੀ ਵਾਧਾ ਕੀਤਾ ਗਿਆ ਹੈ। ਇਸ ਵਾਰ 112 ਸੈਂਟਰਜ਼ ਦੀ ਬਜਾਇ 135 ਸੈਂਟਰਜ਼ 'ਚ ਇਹ ਪ੍ਰੀਖਿਆ ਹੋ ਰਹੀ ਹੈ। ਉੱਥੇ ਜ਼ਿਲ੍ਹਾ ਲੁਧਿਆਣਾ 'ਚ ਦੋ ਸਾਲਾਂ ਤੋਂ ਬਾਅਦ ਇਸ ਪ੍ਰੀਖਿਆ ਸੈਂਟਰ ਬਣਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੀਟੀਈਟੀ ਲਈ ਜ਼ਿਲ੍ਹੇ 'ਚ ਚਾਰ ਸਕੂਲਾਂ 'ਚ ਸੈਂਟਰਜ਼ ਬਣਾਏ ਗਏ ਹਨ।

ਦੋ ਹਫ਼ਤੇ 'ਚ ਢਾਈ-ਢਾਈ ਘੰਟੇ ਦੀ ਹੋਵੇਗੀ ਪ੍ਰੀਖਿਆ

ਸੀਟੀਈਟੀ ਪ੍ਰੀਖਿਆ ਦੋ ਸ਼ਿਫਟਾਂ 'ਚ ਹੋਣਗੀਆਂ। ਦੋਵੇਂ ਸ਼ਿਫ਼ਟਾਂ ਢਾਈ-ਢਾਈ ਘੰਟੇ ਦੀ ਹੋਵੇਗੀ। ਪਹਿਲੀ ਸ਼ਿਫ਼ਟ ਸਵੇਰੇ 9.30 ਵਜੇ ਤੋਂ 12 ਵਜੇ ਤਕ ਦੂਜੀ ਸ਼ਿਫਟ ਦੁਪਹਿਰ 2 ਵਜੇ ਤੋਂ ਸ਼ਾਮ 4.30 ਵਜੇ ਤਕ ਜਾਰੀ ਰਹੇਗੀ। ਪ੍ਰੀਖਿਆ ਤੋਂ ਪਹਿਲਾਂ ਹੋਣ ਵਾਲੀ ਰਸਮੀ ਸਬੰਧੀ ਸਾਰੇ ਉਮੀਦਵਾਰਾ ਨੂੰ ਪ੍ਰੀਖਿਆ ਕੇਂਦਰ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਗੱਲ ਕਹੀ ਗਈ ਹੈ।

Posted By: Amita Verma