ਸੁਖਦੇਵ ਸਿੰਘ, ਲੁਧਿਆਣਾ

ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਦੀ ਬਾਰ੍ਹਵੀਂ ਦੇ ਨਤੀਜੇ 'ਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। 12ਵੀਂ ਦੇ ਐਲਾਨੇ ਗਏ ਨਤੀਜੇ ਅਨੁਸਾਰ 9 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਸਾਇੰਸ ਸਟਰੀਮ 'ਚ 94 ਫ਼ੀਸਦੀ ਅੰਕ ਪ੍ਰਰਾਪਤ ਕਰ ਕੇ ਭਵਨੀਤ ਸਿੰਘ ਨੇ ਸਕੂਲ 'ਚੋਂ ਪਹਿਲਾ ਸਥਾਨ ਹਾਸਲ ਕਰ ਲਿਆ। ਮੁਸਕਾਨ ਧੀਮਾਨ ਨੇ 93.4 ਫੀਸਦੀ ਅੰਕ ਹਾਸਲ ਕਰਕੇ ਦੂਜਾ ਤੇ ਨੀਤੂ ਧੀਮਾਨ ਨੇ 92.6 ਫ਼ੀਸਦੀ ਅੰਕ ਲੈ ਕੇ ਸਾਇੰਸ ਸਟਰੀਮ 'ਚੋਂ ਤੀਜਾ ਸਥਾਨ ਪ੍ਰਰਾਪਤ ਕੀਤਾ। ਕਾਮਰਸ ਸਟਰੀਮ 'ਚ ਅਨਮੋਲ ਨੇ 93 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਸ਼ਿਵਾਂਗੀ ਸ਼ਰਮਾ ਨੇ 92.6 ਫ਼ੀਸਦੀ ਅੰਕ ਹਾਸਲ ਕਰ ਕੇੇ ਦੂਜਾ ਸਥਾਨ ਪ੍ਰਰਾਪਤ ਕਰਨ 'ਚ ਸਫ਼ਲ ਰਹੀ। ਮੁਸਕਾਨ ਕੌਰ ਨੇ ਕਾਮਰਸ ਵਿਚ 91.8 ਫ਼ੀਸਦੀ ਅੰਕ ਪ੍ਰਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਗੁਰਲੀਨ ਕੌਰ ਨੇ 91.4 ਫ਼ੀਸਦੀ ਦੇ ਨਾਲ ਚੌਥਾ ਸਥਾਨ ਹਾਸਲ ਕੀਤਾ ਤੇ ਸੁਖਮਨ ਕੌਰ ਨੇ ਕਾਮਰਸ 'ਚ 90.6 ਫ਼ੀਸਦੀ ਅੰਕ ਪ੍ਰਰਾਪਤ ਕਰਕੇ ਸਕੂਲ 'ਚੋਂ 5ਵਾਂ ਸਥਾਨ ਹਾਸਲ ਕਰ ਲਿਆ। ਆਰਟਸ ਸਟਰੀਮ 'ਚ ਹਰਪ੍ਰਰੀਤ ਕੌਰ ਨੇ 91 ਫ਼ੀਸਦੀ ਦੇ ਨਾਲ ਪਹਿਲਾ, ਗੁਰਲੀਨ ਨੇ 89 ਫ਼ੀਸਦੀ ਅੰਕਾਂ ਦੇ ਨਾਲ ਦੂਜਾ ਤੇ ਸ਼ਿਵਾਂਗੀ ਨੇ 88.2 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦਾ ਓਵਰਆਲ ਨਤੀਜਾ ਸੌ ਫ਼ੀਸਦੀ ਰਿਹਾ। ਪਿ੍ਰੰਸੀਪਲ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਨਤੀਜਿਆਂ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੇ ਸਾਂਝੇੇ ਯਤਨਾਂ ਨੂੰ ਸਿੱਧ ਕੀਤਾ ਹੈ। ਉਨ੍ਹਾਂ ਨੇ ਇਸ ਸ਼ਾਨਦਾਰ ਸਫਲਤਾ 'ਤੇ ਸਭ ਨੂੰ ਵਧਾਈ ਦਿੱਤੀ।