ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ 'ਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ 'ਪਸ਼ੂਧਨ, ਮੁਰਗੀ ਤੇ ਮੱਛੀ ਪਾਲਣ 'ਚ ਨਵੀਨ ਉਪਰਾਲੇ' ਵਿਸ਼ੇ ਤੇ ਕਿ੍ਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਅਤੇ ਸਿਖਲਾਈ ਕੇਂਦਰਾਂ ਅਤੇ 'ਵਰਸਿਟੀ ਵਿਖੇ ਕਾਰਜਸ਼ੀਲ ਵਿਗਿਆਨੀਆਂ ਲਈ ਇਕ ਦਿਨਾ ਕਾਰਜਸ਼ਾਲਾ ਤੇ ਸਿਖਲਾਈ ਪ੍ਰਰੋਗਰਾਮ ਕਰਵਾਇਆ ਗਿਆ। ਇਸ ਕਾਰਜਸ਼ਾਲਾ 'ਚ 31 ਵਿਗਿਆਨੀਆਂ ਨੇ ਹਿੱਸਾ ਲਿਆ। ਕਾਰਜਸ਼ਾਲਾ ਦਾ ਸੰਯੋਜਨ ਡਾ. ਐੱਸਕੇ ਕਾਂਸਲ ਨੇ ਕੀਤਾ। ਇਸ ਮੌਕੇ ਵਿਗਿਆਨੀਆਂ ਨੂੰ ਸੰਬੋਧਨ ਡਾ. ਹਰੀਸ਼ ਕੁਮਾਰ ਵਰਮਾ ਨੇ ਕਿਹਾ ਕਿ ਕਿ੍ਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀ ਪੰਜਾਬ ਦੇ ਪਸ਼ੂ ਪਾਲਕ ਕਿਸਾਨਾਂ ਦੀ ਭਲਾਈ ਲਈ ਬੜਾ ਨਿੱਗਰ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂਧਨ, ਮੁਰਗੀ ਅਤੇ ਮੱਛੀ ਪਾਲਣ ਕਿੱਤਿਆਂ ਨਾਲ ਕਿਸਾਨਾਂ ਦੀ ਆਮਦਨ 'ਚ ਮੁਨਾਫ਼ਾ ਹੋ ਰਿਹਾ ਹੈ ਅਤੇ 'ਵਰਸਿਟੀ ਲਗਾਤਾਰ ਇਸ ਲਈ ਯਤਨਸ਼ੀਲ ਹੈ ਕਿ ਕਿਸਾਨਾਂ ਦੇ ਨਾਲ ਅੌਰਤਾਂ ਤੇ ਨੌਜਵਾਨ ਵੀ ਪਸ਼ੂ ਪਾਲਣ ਦੇ ਵਿਭਿੰਨ ਕਿੱਤਿਆਂ ਜਿਵੇਂ ਡੇਅਰੀ, ਸੂਰ, ਬੱਕਰੀ, ਮੁਰਗੀ ਤੇ ਮੱਛੀ ਪਾਲਣ ਤੋਂ ਇਲਾਵਾ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਵਾਲੇ ਪਾਸੇ ਆਉਣ। ਉਨ੍ਹਾਂ ਕਿਹਾ ਕਿ ਕਿਸਾਨ ਖੁਦ ਉਦਮੀ ਬਣ ਕੇ ਆਪਣੇ ਮੁਨਾਫ਼ੇ ਵਧਾ ਸਕਦੇ ਹਨ। ਡਾ. ਵਰਮਾ ਨੇ ਕਿਹਾ ਕਿ ਕਿ੍ਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀ ਇਨ੍ਹਾਂ ਕਿਸਾਨਾਂ ਲਈ ਰਾਹ ਦਸੇਰੇ ਬਣ ਕੇ ਉਨ੍ਹਾਂ ਦੀ ਬਾਂਹ ਫੜ ਰਹੇ ਹਨ ਜੋ ਕਿ ਸਮੇਂ ਦੀ ਲੋੜ ਹੈ। ਇਸ ਮੌਕੇ ਯੂਨੀਵਰਸਿਟੀ ਵੱਲੋਂ ਮਾਹਿਰਾਂ ਦੇ ਲੈਕਚਰਾਂ ਨਾਲ ਤਿਆਰ ਕੀਤਾ ਸੰਗ੍ਹਿ ਵੀ ਜਾਰੀ ਕੀਤਾ ਗਿਆ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਨੇ ਇਸ ਕਾਰਜਸ਼ਾਲਾ ਲਈ ਪਸਾਰ ਸਿੱਖਿਆ ਨਿਰਦੇਸ਼ਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਕਾਰਜਸ਼ਾਲਾ ਲਈ ਡਾ. ਜਸਵਿੰਦਰ ਸਿੰਘ ਅਤੇ ਵਾਈਅੱੈਸ ਯਾਦੋਂ ਨੇ ਬਤੌਰ ਸੰਯੋਜਕ ਸੇਵਾਵਾਂ ਦਿੱਤੀਆਂ। ਡਾ. ਕੁਲਵਿੰਦਰ ਸਿੰਘ ਨੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।