ਜੇਐੱਨਐੱਨ, ਲੁਧਿਆਣਾ : ਗਿਆਸਪੁਰਾ ਸਥਿਤ ਨਿਊ ਰਾਮ ਨਗਰ ਇਲਾਕੇ 'ਚ ਪੈਸੇ ਦੇ ਲੈਣ-ਦੇਣ ਕਾਰਨ ਕੁਝ ਲੋਕਾਂ ਨੇ ਅੌਰਤ ਨਾਲ ਕੁੱਟਮਾਰ ਕਰ ਕੇ ਅਸ਼ਲੀਲ ਹਰਕਤਾਂ ਕੀਤੀਆਂ। ਹਮਲਾ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਲੋਕਾਂ ਨੇ ਜ਼ਖ਼ਮੀ ਅੌਰਤ ਨੂੰ ਇਲਾਜ ਲਈ ਹਸਪਤਾਲ ਪਹੰੁਚਾਇਆ ਤੇ ਇਸ ਦੀ ਸ਼ਿਕਾਇਤ ਪੁਲਿਸ ਨਾਲ ਕਰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲਿਸ ਮੌਕੇ 'ਤੇ ਪੁੱਜੀ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਗਿਆਸਪੁਰਾ ਨਿਵਾਸੀ ਗਗਨਦੀਪ ਕੌਰ ਦੀ ਸ਼ਿਕਾਇਤ 'ਤੇ ਨਿਊ ਸਤਿਗੁਰੂ ਨਗਰ ਨਿਵਾਸੀ ਕ੍ਰਿਸ਼ਨ ਬਹਾਦੁਰ, ਰਜਿੰਦਰ ਕੁਮਾਰ, ਸ਼ਾਲਨੀ, ਅਕਸ਼ੈ, ਨੀਤਿਨ, ਜੋਨੀ ਤੇ ਸਚਿਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। ਪੁਲਿਸ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਸ਼ਿਕਾਇਤਕਰਤਾ ਗਗਨਦੀਪ ਕੌਰ ਦੇ ਮੁਤਾਬਕ ਮੁਲਜ਼ਮ ਕ੍ਰਿਸ਼ਨ ਬਹਾਦੁਰ ਸਕੂਟਰ ਮਕੈਨਿਕ ਹੈ। ਗਗਨ ਨੇ ਆਪਣੀ ਸਕੂਟਰੀ ਸਰਵਿਸ ਕਰਨ ਲਈ ਕ੍ਰਿਸ਼ਨ ਨੂੰ ਦੇ ਦਿੱਤੀ। ਕ੍ਰਿਸ਼ਨ ਨੇ ਸਰਵਿਸ ਕਰਨ ਨੂੰ ਲੈ ਕੇ 1800 ਰੁਪਏ ਦਾ ਬਿੱਲ ਬਣਾਇਆ। ਗਗਨ ਨੇ ਦੋਸ਼ ਲਗਾਇਆ ਕਿ ਉਸ ਨੇ 1400 ਰੁਪਏ ਦਾ ਬਿੱਲ ਮੌਕੇ 'ਤੇ ਹੀ ਦੇ ਦਿੱਤਾ ਤੇ 400 ਰੁਪਏ ਬਿੱਲ ਬਕਾਇਆ ਸੀ। 22 ਜੂਨ ਨੂੰ ਕ੍ਰਿਸ਼ਨ ਉਨ੍ਹਾਂ ਦੇ ਘਰ ਆਇਆ ਤੇ 1800 ਰੁਪਏ ਦਾ ਬਿੱਲ ਮੰਗਣ ਲੱਗਾ। ਗਗਨ ਨੇ ਕਿਹਾ ਕਿ ਉਹ 1400 ਰੁਪਏ ਪਹਿਲਾਂ ਦੇ ਚੁੱਕੀ ਹੈ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਕ੍ਰਿਸ਼ਨ ਨੇ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ। ਗਗਨ ਨੇ ਜਦੋਂ ਉਸ ਨੂੰ ਗਾਲ਼ਾਂ ਦੇਣ ਤੋਂ ਮਨ੍ਹਾਂ ਕੀਤਾ ਤਾਂ ਕ੍ਰਿਸ਼ਨ ਨੇ ਮੌਕੇ 'ਤੇ ਹੀ ਆਪਣੇ ਸਾਥੀਆਂ ਨੂੰ ਬੁਲਾ ਲਿਆ। ਜਿਸ ਤੋਂ ਬਾਅਦ ਹਮਲਾਵਰਾਂ ਨੇ ਗਗਨ ਦੇ ਨਾਲ ਕੁੱਟਮਾਰ ਕੀਤੀ ਤੇ ਅਸ਼ਲੀਲ ਹਰਕਤਾਂ ਵੀ ਕਰ ਦਿੱਤੀਆਂ। ਗਗਨ ਨੇ ਇਸ ਦੀ ਸ਼ਿਕਾਇਤ ਪੁਲਿਸ ਨਾਲ ਕਰ ਦਿੱਤੀ। ਥਾਣਾ ਸਾਹਨੇਵਾਲ ਦੀ ਪੁਲਿਸ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕਰਨ 'ਚ ਰੁੱਝੀ ਹੋਈ ਹੈ।