ਸਟਾਫ ਰਿਪੋਰਟਰ, ਖੰਨਾ : ਇੰਟਰਨੈੱਟ ਦੀਆਂ ਤਾਰਾਂ ਕੱਟਣ ਦੇ ਦੋਸ਼ ਤਹਿਤ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਕੋਲ ਦਰਜ ਕਰਾਈ ਰਿਪੋਰਟ ਰਾਹੀਂ ਕਮਲਜੀਤ ਸਿੰਘ ਸਬ ਕੰਟਰੈਕਟਰ ਆਫ਼ ਰਿਮਜਿਮ ਟੈਲੀਕਾਮ ਵਾਸੀ ਭਗਤ ਸਿੰਘ ਕਾਲੋਨੀ ਖੰਨਾ ਨੇ ਦੱਸਿਆ ਮਿਤੀ 6 ਸਤੰਬਰ ਤੋਂ 27 ਸਤੰਬਰ ਤਕ ਜੀਟੀਬੀ ਮਾਰਕੀਟ ਖੰਨਾ ਤੇ ਨਿਊ ਬੈਂਕ ਕਾਲੋਨੀ ਖੰਨਾ ਦੇ ਗਾਹਕਾਂ ਨੇ ਸਾਡੀ ਜੀਓ ਕੰਪਨੀ ਦੇ ਨੈੱਟ ਠੀਕ ਨਾ ਚੱਲਣ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਜਦੋਂ ਇਸ ਸਬੰਧੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਨਿਵਾਸਨ ਤੇ ਵਿੱਕੀ ਬਾਲੂ ਨਾਂ 'ਤੇ ਵਿਅਕਤੀਆਂ ਨੇ ਜੀਓ ਦੀਆਂ ਤਾਰਾਂ ਕੱਟੀਆਂ ਗਈਆਂ ਹਨ ਤਾਂ ਜੋ ਅਸੀਂ ਆਪਣਾ ਨੈੱਟਵਰਕ ਇਥੇ ਨਾ ਚਲਾ ਸਕੀਏ। ਇਹ ਵਿਅਕਤੀ ਐੱਮਐੱਨ ਕਮਿਊਨੀਕੇਸ਼ਨ ਦੇ ਵਰਕਰ ਹਨ। ਸਹਾਇਕ ਥਾਣੇਦਾਰ ਜਗਦੀਪ ਸਿੰਘ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।