ਸਰਬਜੀਤ ਧਨੋਆ, ਭੂੰਦੜੀ : ਪੁਲਿਸ ਚੌਕੀ ਭੂੰਦੜੀ ਦੀ ਪੁਲਿਸ ਨੇ ਰੇਤਾ ਚੋਰੀ ਕਰਨ 'ਤੇ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਚੌਕੀ ਭੂੰਦੜੀ ਵਿਖੇ ਤਾਇਨਾਤ ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਮੁਖਬਰ ਦੀ ਇਤਲਾਹ 'ਤੇ ਸਤਲੁਜ ਦਰਿਆ 'ਚੋ ਗੈਰ ਕਾਨੂੰਨੀ ਢੰਗ ਨਾਲ ਰੇਤਾ ਭਰਕੇ ਆਪਣੇ ਟਰੈਕਟਰ ਟਰਾਲੀ ਤੇ ਚੰਡੀਗੜ੍ਹ ਛੰਨਾਂ ਤੋਂ ਕੋਟਮਾਨ ਵੱਲ ਆ ਰਹੇ ਇਕ ਵਿਅਕਤੀ ਨੂੰ ਸਮੇਤ ਟਰੈਕਟਰ ਟਰਾਲੀ ਹਿਰਾਸਤ 'ਚ ਲਿਆ ਹੈ। ਮੁਲਜ਼ਮ ਦੀ ਪਛਾਣ ਜਰਨੈਲ ਸਿੰਘ ਵਾਸੀ ਭੂੰਦੜੀ ਵਜੋਂ ਹੋਈ ਹੈ ਜਿਸ 'ਤੇ ਥਾਣਾਂ ਸਿਧਵਾਂ ਬੇਟ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।