ਜੇਐੱਨਐੱਨ, ਲੁਧਿਆਣਾ : ਜਵੱਦੀ ਪੁਲ 'ਤੇ ਮੰਗਲਵਾਰ ਦੀ ਸਵੇਰ ਇਕ ਤੇਜ਼ ਰਫਤਾਰ ਕਾਰ ਨੇ ਆਟੋ ਨਾਲ ਟਕਰਾਉਣ ਤੋਂ ਬਚਣ ਲਈ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬਾਈਕ ਸਵਾਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਸਿੱਧਾ ਸਿਧਵਾਂ ਨਹਿਰ ਵਿਚ ਜਾ ਡਿੱਗਿਆ। ਨੌਜਵਾਨ ਦੇ ਨਹਿਰ ਵਿਚ ਡਿੱਗਦੇ ਹੀ ਆਸ-ਪਾਸ ਦੇ ਲੋਕਾਂ ਨੇ ਨੌਜਵਾਨ ਨੂੰ ਕੱਪੜਾ ਸੁੱਟ ਕੇ ਖਿੱਚ ਲਿਆ ਤੇ ਉਸਦੀ ਬਾਈਕ ਵੀ ਬਾਹਰ ਕੱਢ ਲਈ। ਜਿਸ ਤੋਂ ਬਾਅਦ ਮਾਮਲਾ ਸ਼ਾਂਤ ਕਰਵਾ ਕੇ ਨੌਜਵਾਨ ਉੱਥੋਂ ਚਲਾ ਗਿਆ।

ਕਿਸੇ ਸਰਕਾਰੀ ਵਿਭਾਗ ਵਿਚ ਕੰਮ ਕਰਨ ਵਾਲਾ ਨਵਨੀਤ ਸਿੰਘ ਪੱਖੋਵਾਲ ਰੋਡ ਤੋਂ ਜਵੱਦੀ ਵੱਲ ਜਾ ਰਿਹਾ ਸੀ। ਜਦੋਂ ਉਹ ਜਵੱਦੀ ਪੁਲ 'ਤੇ ਪਹੁੰਚਿਆ ਤਾਂ ਇਕ ਆਟੋ ਯੂ ਟਰਨ ਲੈ ਰਿਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਕਾਰ ਨੇ ਆਟੋ ਨਾਲ ਟਕਰਾਉਣ ਤੋਂ ਬਚਾਉਣ ਲਈ ਸਾਈਡ 'ਤੇ ਕੀਤੀ ਤਾਂ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਨਵਨੀਤ ਸਿੱਧਾ ਨਹਿਰ ਵਿਚ ਜਾ ਡਿੱਗਿਆ। ਲੋਕਾਂ ਨੇ ਕਿਸੇ ਤਰ੍ਹਾਂ ਨਾਲ ਉਸ ਨੂੰ ਕਾਬੂ ਕੀਤਾ ਤੇ ਬਾਹਰ ਕੱਢ ਕੇ ਭੇਜ ਦਿੱਤਾ।