ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਐਂਟੀ ਨਾਰਕੋਟਿਕ ਸੈੱਲ ਜਗਰਾਓਂ ਦੀ ਟੀਮ ਵੱਲੋਂ ਅਫੀਮ ਸਮੇਤ ਫੜੇ ਇਕ ਕਾਰ ਚਾਲਕ ਖ਼ਿਲਾਫ਼ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਮਾਮਲੇ ਦੀ ਪੜਤਾਲ ਕਰ ਰਹੇ ਐਂਟੀ ਨਾਰਕੋਟਿਕ ਸੈੱਲ ਜਗਰਾਓਂ 'ਚ ਤਾਇਨਾਤ ਐੱਸਆਈ ਰਜਿੰਦਰ ਸਿੰਘ ਅਨੁਸਾਰ ਏਐੱਸਆਈ ਸੁਖਵਿੰਦਰ ਕੋਲ ਮੁਖਬਰ ਨੇ ਇਤਲਾਹ ਦਿੱਤੀ ਕਿ ਨਿਰਮਲ ਸਿੰਘ ਉਰਫ ਨਿੰਮਾ ਵਾਸੀ ਵਾਲਮੀਕਿ ਕਾਲੋਨੀ ਰਾਜਪੁਰਾ (ਪਟਿਆਲਾ) ਦੂਜੇ ਸੂਬਿਆਂ ਤੋਂ ਅਫੀਮ ਲਿਆ ਕੇ ਨਸ਼ਾ ਕਰਨ ਤੇ ਵੇਚਣ ਦਾ ਆਦੀ ਹੈ, ਜਿਹੜਾ ਅੱਜ ਵੀ ਆਪਣੀ ਸੈਂਟਰੋ ਕਾਰ 'ਚ ਲੁਧਿਆਣਾ ਤੋਂ ਮੁੱਲਾਂਪੁਰ ਦਾਖਾ ਵੱਲ ਅਫੀਮ ਵੇਚਣ ਲਈ ਆ ਰਿਹਾ ਹੈ। ਸੂਚਨਾ ਅਨੁਸਾਰ ਨਿਰਮਲ ਸਿੰਘ ਨੂੰ ਰੋਕ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ।