ਪੱਤਰ ਪ੍ਰਰੇਰਕ, ਸਮਰਾਲਾ : ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਸਮਰਾਲਾ ਵਲੋ ਸੋਨਾਲੀ ਦੇ 35ਵੇਂ ਜਨਮ ਦਿਨ ਦੀ ਯਾਦ 'ਚ ਤੇ ਟਰੱਸਟ ਦੇ 7ਵੇਂ ਸਥਾਪਨਾ ਦਿਵਸ ਦੇ ਮੌਕੇ ਹੱਡੀਆਂ, ਜੋੜਾਂ ਦਾ ਦਰਦ ਤੇ ਹੋਮਿਓਪੈਥੀ ਕੈਂਪ ਲਾਇਆ ਗਿਆ। ਕੈਂਪਾਂ 'ਚ ਡਾ. ਜਸਵਿੰਦਰ ਸਿੰਘ ਤੇ ਟਰੱਸਟ ਦੇ ਹੋਮਿਓਪੈਥੀ ਡਾ. ਦਵਿੰਦਰਪਾਲ ਸਿੰਘ ਚਹਿਲ ਨੇ 127 ਮਰੀਜ਼ਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਤੋਂ ਪਹਿਲਾਂ ਟਰੱਸਟ ਦੇ ਚੇਅਰਮੈਨ ਡਾ. ਜੀਤ ਰਾਵਲ ਨੇ ਮੁੱਖ ਮਹਿਮਾਨਾਂ ਦਾ ਬੁੱਕੇ ਭੇਟ ਕਰਕੇ, ਵੱਖ-ਵੱਖ ਸਕੂਲਾਂ ਤੋਂ ਆਈਆਂ 57 ਵਿਦਿਆਰਥਣਾਂ ਤੇ ਮਰੀਜ਼ਾਂ ਤੇ ਹੋਰ ਸੰਗਤਾਂ ਦਾ ਦਿਲੀ ਰੂਪ ਨਾਲ ਸਵਾਗਤ ਕੀਤਾ। ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ।

ਡਾ. ਜੀਤ ਰਾਵਲ ਨੇ ਟਰੱਸਟ ਦੀ 7 ਸਾਲ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ, ਜਿਸ ਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾਂ ਕੀਤੀ ਗਈ। ਟਰੱਸਟ ਵੱਲੋਂ ਸਕੂਲੀ ਵਿਦਿਆਰਥਣਾਂ ਲਈ ਕਰਵਾਏ ਗਏ ਮੁਕਾਬਲਿਆਂ ਦੀਆਂ 57 ਜੇਤੂ ਵਿਦਿਆਰਥਣਾਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਵੰਡੇ ਗਏ। ਅਭੀਸ਼ੇਕ, ਗੁਰਨੂਰ, ਗਰਿਮਾ ਬਠਲਾ ਤੇ ਅਕਵਿੰਦਰ ਵੱਲੋਂ ਸੰਸਕ੍ਰਿਤਿਕ ਪੋ੍ਗਰਾਮ ਪੇਸ਼ ਕੀਤਾ ਗਿਆ। ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੀ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਪਤਨੀ ਬੀਬੀ ਬਲਜਿੰਦਰ ਕੌਰ ਖੀਰਨੀਆਂ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਖੂਬ ਪ੍ਰਸ਼ੰਸਾ ਕੀਤੀ। ਸਮਾਗਮ ਦੇ ਉਪ ਪ੍ਰਧਾਨ ਹਰੀ ਕ੍ਰਿਸ਼ਨ ਗੰਭੀਰ, ਜਗਦੀਸ਼ ਪ੍ਰਸ਼ਾਦ, ਮਨਜੀਤ ਸਿੰਘ ਗਰੇਵਾਲ ਤੇ ਸੁਰਿੰਦਰ ਕੌਰ ਗਰੇਵਾਲ ਨੇ ਕਿਹਾ ਕਿ ਇਹ ਟਰੱਸਟ ਸਮਾਜ ਭਲਾਈ ਦੇ ਵੱਖ-ਵੱਖ ਖੇਤਰਾਂ 'ਚ ਕਈ ਕੰਮ ਕਰ ਰਿਹਾ ਹੈ ਸਾਨੂੰ ਸਭ ਨੂੰ ਇਸ 'ਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਟਰੱਸਟੀ ਬਿਮਲਾ ਰਾਣੀ, ਸੀਏ ਨਵੀਨ ਕੁਮਾਰ ਅਗਰਵਾਲ, ਨੇਹਾ ਅਗਰਵਾਲ, ਨਿਤਿਆ ਅਗਰਵਾਲ, ਸ਼ਾਮ ਭਾਰਦਵਾਜ, ਮਨਿੰਦਰ ਸਿੰਘ ਚੱਡਾ, ਤੇਜਪਾਲ ਸਿੰਘ, ਮਨਜੀਤ ਸਿੰਘ, ਡਾ ਪਵਨ ਸ਼ਰਮਾ, ਕੁਲਦੀਪ ਸਿੰਘ, ਟੋਨੀ, ਜੋਤੀ, ਐਡਵੋਕੇਟ ਸਪਨਾ ਸ਼ਰਮਾ, ਐੱਮਸੀ ਪ੍ਰਕਾਸ਼ ਕੌਰ, ਸੁਮਨ ਸ਼ਰਮਾ, ਜੈ ਦੀਪ ਮੈਨਰੋ, ਜਸਪਾਲ ਕਤੀਰਾ ਤੇ ਕਿਰਨ ਸੇਠੀ ਆਦਿ ਹਾਜ਼ਰ ਸਨ।