ਪਲਵਿੰਦਰ ਸਿੰਘ ਢੁੱਡੀਕੇ ਲੁਧਿਆਣਾ : ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰੀਬ ਦਸ ਵਜੇ ਗਣਤੰਤਰ ਦਿਵਸ ਸਮਾਗਮ ਸ਼ੁਰੂ ਹੋਇਆ। ਇਸ ਮੌਕੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵੱਲੋਂ ਝੰਡਾ ਲਹਿਰਾਇਆ ਗਿਆ। ਇਸ ਪਿੱਛੋਂ ਉਨ੍ਹਾਂ ਪਰੇਡ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲੀਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਵੀ ਮੌਜੂਦ ਰਹੇ। ਸ਼ਹਿਰ ਦੀ ਸੁਰੱਖਿਆ ਲਈ ਭਾਰੀ ਗਿਣਤੀ ਵਿਚ ਪੁਲੀਸ ਬਲ ਵੀ ਤਾਇਨਾਤ ਰਹੇ।

ਗਣਤੰਤਰ ਦਿਵਸ ਮੌਕੇ ਜਿੱਥੇ ਕੈਬਨਿਟ ਮੰਤਰੀ ਸਰਕਾਰੀਆ ਵੱਲੋਂ ਸਵਾਮੀ ਵਿਵੇਕਾਨੰਦ ਟਰੱਸਟ ਦੇ ਅਨਿਲ ਭਾਰਤੀ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਦੇ ਕੁਲਦੀਪ ਸਿੰਘ ਮਾਨ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਉੱਥੇ ਕਈ ਹੋਰ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਆ ਗਿਆ ਜਿਨ੍ਹਾਂ ਵਿੱਚ ਹੈਲਥ ਵਰਕਰ ਰਿਤੂ ਡੋਗਰਾ ਕਈ ਭਾਸ਼ਾਵਾਂ ਵਿੱਚ ਕਵਿਤਾਵਾਂ ਲਿਖਣ ਵਾਲੀ ਜਸਪ੍ਰੀਤ ਕੌਰ ਬਲਵਿੰਦਰ ਸਿੰਘ ਐਸਡੀਓ ਮਹਿੰਗਾ ਸਿੰਘ ਕੰਗ ਗ੍ਰਾਮੀਣ ਵਿਕਾਸ ਤੇ ਪ੍ਰਬੰਧਨ ਵਿਸ਼ਲੇਸ਼ਕ ਦਵਿੰਦਰ ਕੁਮਾਰ ਸੈਕਟਰੀ ਯੂਥ ਵਿੰਗ ਗਿਆਨ ਸਥਲ ਮੰਦਿਰ ਸਭਾ ਫੋਟੋ ਜਰਨਲਿਸਟ ਹਰਜੀਤ ਸਿੰਘ ਖਾਲਸਾ ਡਾ ਹਰਦੀਪ ਸਿੰਘ ਨੋਡਲ ਅਫਸਰ ਹਰਜੋਤ ਸਿੰਘ ਵਾਲੀਆ ਐਕਸੀਅਨ ਅਮਨਦੀਪ ਸਿੰਘ ਕਲਰਕ ਆਰਟੀਏ ਅਧਿਆਪਕ ਜਸਬੀਰ ਸਿੰਘ ਓਮ ਪ੍ਰਕਾਸ਼ ਸਤਿੰਦਰ ਸਿੰਘ, ਕੁਲਵੰਤ ਸਿੰਘ ਅਤੇ ਪ੍ਰਮਿੰਦਰ ਪਾਲ ਸਮੇਤ ਕਈ ਹੋਰ ਸ਼ਖ਼ਸੀਅਤਾਂ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ ਸਨਮਾਨਤ ਕੀਤਾ ਗਿਆ

Posted By: Tejinder Thind