ਰਾਜੀਵ ਸ਼ਰਮਾ, ਲੁਧਿਆਣਾ : ਪੰਜਾਬ ਦਾ ਮੁੱਖ ਉਦਯੋਗਿਕ ਸ਼ਹਿਰ ਲੁਧਿਆਣਾ ਦੇਸ਼ ਦੇ ਪ੍ਰਦੂਸ਼ਿਤ ਸ਼ਹਿਰਾਂ ’ਚ ਸ਼ੁਮਾਰ ਹੈ। ਪ੍ਰਦੂਸ਼ਣ ਘੱਟ ਕਰਨ ਲਈ ਸਰਕਾਰ ਐੱਨਜੀਓ ਅਤੇ ਸਮਾਜਸੇਵੀ ਸੰਗਠਨ ਜਿਥੇ ਅਹਿਮ ਭੂਮਿਰਾ ਨਿਭਾ ਰਿਹੇ ਹਨ, ਉਥੇ ਹੀ ਉਦਯੋਗਿਕ ਇਕਾਈਆਂ ਵੀ ਹੁਣ ਸੋਲਰ ਪਾਵਰ ਤੇ ਸੋਲਰ ਤਕਨੀਕ ਨੂੰ ਅਪਣਾ ਰਹੀ ਹੈ। ਮਹਿੰਗੇ ਪੈਟਰੋ ਉਤਪਾਦਾਂ ਕਾਰਨ ਵੀ ਉੱਦਮੀਆਂ ਦਾ ਫੋਕਸ ਹੁਣ ਸੋਲਰ ਪਾਵਰ ’ਤੇ ਹੈ। ਸੋਲਰ ਪਾਵਰ ਨਾਲ ਜਿਥੇ ਪ੍ਰਦੂਸ਼ਣ ਘਟੇਗਾ, ਉਥੇ ਹੀ ਕਾਰਬਨ ਉਤਸਰਜਨ ਵੀ ਘੱਟ ਹੋਵੇਗਾ। ਉੱਦਮੀ ਗ੍ਰੀਨ ਬਿਲਡਿੰਗ ਕੰਸੈਪਟ ’ਤੇ ਵੀ ਕੰਮ ਕਰ ਰਹੇ ਹਨ।

ਸੋਲਰ ਪਾਵਰ ਅਪਣਾ ਕੇ ਉਦਯੋਗ ਈਕੋ ਫ੍ਰੈਂਡਲੀ ਬਣ ਰਹੇ ਹਨ। ਸ਼ਹਿਰ ’ਚ ਮੁੱਖ ਉਗਯੋਗਿਕ ਘਰਾਨਿਆਂ ਹੀਰੋ, ਏਵਨ, ਰਾਲਸਨ, ਓਸਵਾਲ, ਵਰਧਮਾਨ, ਈਸਟਮੈਨ ਸਮੇਤ ਕਈ ਹੋਰ ਉਦਯੋਗ ਵੀ ਸੋਲਰ ਪਾਵਰ ਨੂੰ ਅਪਣਾਉਣ ਲੱਗੇ ਹਨ। ਵਿੱਦਿਅਕ ਸੰਸਥਾਵਾਂ ਤੇ ਘਰਾਂ ’ਤੇ ਵੀ ਹੁਣ ਸੋਲਰ ਪੈਨਲ ਲਗਾਏ ਜਾ ਰਹੇ ਹਨ। ਬਾਇਲਰ ’ਚ ਹੁਣ ਡੀਜ਼ਲ, ਫਰਨੇਸ ਆਇਲਸ ਪੇਟ ਕੋਟ ਤੇ ਝੋਨੇ ਦੇ ਛਿਲਕਿਆਂ ਨੂੰ ਫਿਊਲ ਦੇ ਤੌਰ ’ਤੇ ਉਪਯੋਗ ਕੀਤਾ ਜਾ ਰਿਹਾ ਹੈ। ਇਸ ਨਾਲ ਪ੍ਰਦੂਸ਼ਣ ਵੱਧ ਹੁੰਦਾ ਹੈ। ਹੁਣ ਆਪਸ਼ਨ ਦੇ ਤੌਰ ’ਤੇ ਸੋਲਰ ਸਿਸਟਮ ਅਪਣਾਇਆ ਜਾ ਰਿਹਾ ਹੈ। ਹਾਲੇ ਇਸਦੀ ਸੰਖਿਆ ਕਾਫੀ ਘੱਟ ਹੈ। ਸੋਲਰ ਪੈਨਲ ਲਗਾਉਣ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ।

ਸੋਲਰ ਸਿਸਟਮ ਤਿੰਨ ਸਾਲ ’ਚ ਪੂਰੀ ਕਰ ਲੈਂਦਾ ਹੈ ਲਾਗਤ

ਸੋਲਰ ਐਨਰਜੀ ’ਚ ਐਕਸਪਰਟ ਸਾਫਟੇਕ ਰੀਨਿਊਏਬਲ ਐਨਰਜੀ ਦੇ ਮੈਨੇਜਿੰਗ ਡਾਇਰੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇੰਡਸਟਰੀ ’ਚ ਜ਼ਿਆਦਾਤਰ ਸੋਲਰ ਪਾਵਰ ਦਾ ਉਪਯੋਗ ਗਿ੍ਰਡ ਆਧਾਰਿਤ ਹੋ ਰਿਹਾ ਹੈ। ਇਸ ’ਚ ਜਿੰਨੀ ਸੋਲਰ ਪਾਵਰ ਪੈਦਾ ਹੁੰਦੀ ਹੈ, ਉਹ ਪਾਵਰਕਾਮ ਨੂੰ ਸਪਲਾਈ ਕੀਤੀ ਜਾਂਦੀ ਹੈ। ਉਸਦੇ ਬਦਲੇ ’ਚ ਓਨਾ ਬਿਜਲੀ ਬਿੱਲ ਘੱਟ ਹੋ ਜਾਂਦਾ ਹੈ। ਇੰਡਸਟਰੀ ’ਚ ਇਕ ਮੇਗਾਵਾਟ ਤਕ ਦੇ ਸੋਲਰ ਪਲਾਂਟ ਲੱਗ ਰਹੇ ਹਨ। 10 ਕਿਲੋਵਾਟ ਦੇ ਪਲਾਂਟ ’ਤੇ 45 ਹਜ਼ਾਰ ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਵ ਲਾਗਤ ਆਉਂਦੀ ਹੈ। ਸੋਲਰ ਪਾਵਰ ਨੂੰ ਲੈ ਕੇ ਜਾਗਰੂਕਤਾ ਵੱਧ ਰਹੀ ਹੈ।

ਸਰਕਾਰ ਪ੍ਰੋਤਸਾਹਿਤ ਕਰਨ ਲਈ ਕਦਮ ਚੁੱਕੇ : ਅਾਹੂਜਾ

ਚੈਂਬਰ ਆਫ ਇੰਡਸਟੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਦੇ ਪ੍ਰਧਾਨ ਓਪਕਾਰ ਸਿੰਘ ਆਹੂਜਾ ਅਨੁਸਾਰ ਸੋਲਰ ਪਾਵਰ ਦੇ ਸਾਰਥਕ ਨਤੀਜੇ ਹਾਸਿਲ ਕੀਤੇ ਜਾ ਰਹੇ ਹਨ। ਸਰਕਾਰ ਨੂੰ ਵੀ ਇਸਨੂੰ ਪ੍ਰੋਤਸਾਹਿਤ ਕਰਨ ਲਈ ਕਾਰਗਰ ਕਦਮ ਚੁੱਕਣੇ ਹੋਣਗੇ।

272 ਸਕੂਲਾਂ ’ਚ ਸੋਲਰ ਪਾਵਰ ਲਗਾਉਣ ਦਾ ਉਦੇਸ਼ : ਗੋਇਲ

ਪੰਜਾਬ ਐਨਰਜੀ ਡਿਵੈਲਪਮੈਂਟ ਅਥਾਰਿਟੀ (ਪੇਡਾ) ਦੇ ਲੁਧਿਆਣਾ ਦੇ ਇੰਚਾਰਜ ਸੁਰੇਸ਼ ਕੁਮਾਰ ਗੋਇਲ ਨੇ ਕਿਹਾ ਕਿ ਪੇਡਾ ਦਾ ਉਦੇਸ਼ 272 ਸਕੂਲਾਂ ’ਚ ਸੋਲਰ ਪਾਵਰ ਲਗਾਉਣ ਦਾ ਹੈ।

Posted By: Ramanjit Kaur