v> ਜੇਐੱਨਐੱਨ, ਲੁਧਿਆਣਾ : ਮਹਾਨਗਰ ਦੇ ਆਤਮ ਨਗਰ ਇਲਾਕੇ 'ਚ ਇਕ ਕਾਰੋਬਾਰੀ ਨੇ ਆਪਣੀ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਔਰਤ ਦੀ ਪਛਾਣ ਆਤਮ ਨਗਰ ਨਿਵਾਸੀ ਆਰਤੀ ਅਰੋੜਾ (47) ਦੇ ਰੂਪ 'ਚ ਹੋਈ। ਮੁਲਜ਼ਮ ਹਰਮੇਸ਼ ਅਰੋੜਾ ਘਟਨਾ ਤੋਂ ਬਾਅਦ ਫ਼ਰਾਰ ਹੈ। ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਮਾਡਲ ਟਾਊਨ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਖੋਜਬੀਣ ਸ਼ੁਰੂ ਕਰ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਘਰੇਲੂ ਕਲੇਸ਼ ਚੱਲ ਰਿਹਾ ਸੀ ਜਿਸ ਕਾਰਨ ਸ਼ੁੱਕਰਵਾਰ ਸਵੇਰੇ ਹਰਮੇਸ਼ ਨੇ ਗਲ਼ਾ ਘੁੱਟ ਕੇ ਪਤਨੀ ਦੀ ਹੱਤਿਆ ਕਰ ਦਿੱਤੀ। ਔਰਤ ਦੀ ਲਾਸ਼ ਮਾਡਲ ਟਾਊਨ ਸਥਿਤ ਦੀਪ ਹਸਪਤਾਲ 'ਚ ਰੱਖੀ ਗਈ ਹੈ। ਐੱਸਐੱਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਵੀਰਵਾਰ ਸਵੇਰੇ 7.30 ਵਜੇ ਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਵਿਚਕਾਰ ਜ਼ਬਰਦਸਤ ਝੜਪ ਹੋਈ ਜਿਸ ਤੋਂ ਬਾਅਦ ਉਸ ਨੇ ਗਲ਼ਾ ਘੁੱਟ ਕੇ ਆਰਤੀ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦੇ ਪਰਿਵਾਰ 'ਚ ਇਕ ਵਿਆਹਿਆ ਬੇਟਾ, ਇਕ ਕੁਆਰੀ ਕੁੜੀ ਤੇ ਇਕ ਬੇਟਾ ਕੈਨੇਡਾ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਆਤਮ ਨਗਰ ਸਥਿਤ ਸਭ ਤੋਂ ਵੱਡੇ ਮੰਦਰ ਦਾ ਪ੍ਰਧਾਨ ਵੀ ਹੈ।

Posted By: Seema Anand