ਪੱਤਰ ਪੇ੍ਰਰਕ, ਖੰਨਾ : ਜੀਟੀ ਰੋਡ ਖੰਨਾ ਵਿਖੇ ਡਲਬ ਡੈਕਰ ਬੱਸ ਦਾ ਅਚਾਨਕ ਟਾਇਰ ਫਟ ਜਾਣ ਕਰ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਜੰਮੂ ਤੋਂ ਦਿੱਲੀ ਜਾ ਰਹੀ ਸੀ। ਏਐੱਸਆਈ ਮੇਜਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਸਵੇਰੇ ਜੰਮੂ ਤੋਂ ਦਿੱਲੀ ਜਾ ਰਹੀ ਬੱਸ ਦਾ ਅਚਾਨਕ ਜੀਟੀ ਰੋਡ ਖੰਨਾ ਵਿਖੇ ਟਾਇਰ ਫਟ ਗਿਆ, ਜਿਸ ਕਰ ਕੇ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਸੜਕ ਵਿਚਕਾਰ ਬਣੇ ਫੁੱਟਪਾਥ 'ਤੇ ਲੱਗੇ ਲੋਹੇ ਦੇ ਗਾਡਰਾਂ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਦਾ ਅਗਲੀ ਹਿੱਸਾ ਕਾਫ਼ੀ ਚਕਨਾਚੂਰ ਹੋ ਗਿਆ, ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਵਾਰੀਆਂ ਨੂੰ ਬੱਸ ਦੇ ਸ਼ੀਸ਼ਿਆਂ ਰਾਹੀਂ ਬਾਹਰ ਕੱਿਢਆ ਗਿਆ। ਬੱਸ ਦਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।