ਸਰਵਣ ਸਿੰਘ ਭੰਗਲਾਂ, ਸਮਰਾਲਾ

ਸਮਰਾਲਾ ਸ਼ਹਿਰ ਦੇ ਸ੍ਰੀ ਝਾੜ ਸਾਹਿਬ ਰੋਡ 'ਤੇ ਬਣ ਰਹੇ ਬਾਈਪਾਸ ਤੋਂ ਲਾਂਘੇ ਲਈ ਪੁਲ਼ ਬਣਾਉਣ ਦੀ ਮੰਗ ਕਰ ਰਹੇ 12 ਪਿੰਡਾਂ ਦੇ ਵਾਸੀਆਂ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਤੇ ਧਰਨਾ ਨਿਰੰਤਰ ਜਾਰੀ ਹੈ। ਅੱਜ ਧਰਨੇ 'ਚ ਸ਼ਮੂਲੀਅਤ ਕਰਦੇ ਹੋਏ ਭੁੱਖ ਹੜਤਾਲ 'ਤੇ ਬੈਠਣ ਲਈ ਬੀਕੇਯੂ ਸਿੱਧੂੁਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵੀਰ ਸਿੰਘ ਖੀਰਨੀਆ, ਗਿਆਨ ਸਿੰਘ ਮੁਸ਼ਕਾਬਾਦ, ਤਿ੍ਰਬਤ ਸਿੰਘ ਮੁਸ਼ਕਾਬਾਦ, ਅਮਰ ਸਿੰਘ ਮੁਸ਼ਕਾਬਾਦ, ਗੁਰਦੀਪ ਸਿੰਘ ਖੀਰਨੀਆਂ ਅੱਗੇ ਆਏ। ਸੰਘਰਸ਼ ਕਮੇਟੀ ਦੇ ਕਨਵੀਨਰ ਅਮਰਜੀਤ ਸਿੰਘ ਬਾਲਿਓ ਤੇ ਅਵਤਾਰ ਸਿੰਘ ਗਹਿਲੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦੇ ਏਕੇ ਕਰਕੇ ਪੰਜਾਬ ਦੇ ਗਵਰਨਰ ਵੱਲੋਂ ਮਨਜੀਤ ਸਿੰਘ ਧਨੇਰ ਨੂੰ ਰਿਹਾਅ ਕੀਤਾ ਗਿਆ ਹੈ। ਇਸੇ ਤਰ੍ਹਾਂ ਪੁਲ਼ ਦੀ ਮੰਗ ਕਰ ਰਹੇ ਲੋਕਾਂ ਦੇ ਏਕੇ ਦੀ ਵੀ ਜਿੱਤ ਹੋਵੇਗੀ ਤੇ ਇਲਾਕੇ ਦੇ ਲੋਕਾਂ ਦਾ ਇਹ ਸੰਘਰਸ਼ ਸਰਕਾਰ ਤੇ ਪ੍ਰਸ਼ਾਸਨ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦੇਵੇਗਾ। ਸੰਤੋਖ ਸਿੰਘ ਨਾਗਰਾ ਤੇ ਜੱਥੇਦਾਰ ਅਮਰੀਕ ਸਿੰਘ ਹੇੜੀਆ ਨੇ ਕਿਹਾ ਕਿ 80 ਦਿਨ ਦੇ ਧਰਨੇ ਦੇ ਦੌਰਾਨ ਸਾਰੇ ਲੀਡਰ ਆ ਗਏ ਪਰ ਦਿਲੋਂ ਕੋਈ ਮੱਦਦ ਨਹੀਂ ਕਰ ਰਿਹਾ। ਪਰ ਪਿੰਡ ਵਾਸੀ ਇਸ ਮਸਲੇ ਨੂੰ ਲੈ ਕੇ ਇਕਜੁੱਟ ਹਨ ਤੇ ਭਵਿੱਖ 'ਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਬੁੱਧਵਾਰ ਨੂੰ ਲਾਏ ਧਰਨੇ 'ਚ ਬਲਜੀਤ ਸਿੰਘ, ਅਮਰਜੀਤ ਸਿੰਘ ਟੋਡਰਪੁਰ, ਗੁਰਮੇਲ ਸਿੰਘ ਹਰਿਓ ਖੁਰਦ, ਜਸਵੰਤ ਸਿੰਘ ਹਰਿਓ ਖੁਰਦ, ਘੋਨੀ ਹਰਿਓ ਖੁਰਦ, ਤੇਜਾ ਸਿੰਘ ਮੁਸ਼ਕਾਬਾਦ, ਬਲਵੀਰ ਸਿੰਘ ਜੱਗੀ, ਮਨਮੋਹਨ ਸਿੰਘ ਜੱਗੀ, ਲੱਖੀ ਮੁਸ਼ਕਾਬਾਦ, ਅਜੈਬ ਸਿੰਘ, ਬੱਬੂ ਬੌਦਲੀ, ਪ੍ਰੇਮ ਚੰਦ ਸਰਮਾ, ਰਮੇਸ਼ ਕੁਮਾਰ ਸਿਹਾਲਾ ਤੇ ਹਰਪਾਲ ਸਿੰਘ ਢੀਂਡਸਾ ਆਦਿ ਹਾਜ਼ਰ ਸਨ।