ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ : ਰਿਸ਼ਤਿਆਂ ਦੀ ਮਰਿਆਦਾ ਦੀ ਪਰਵਾਹ ਨਾ ਕਰਦਿਆਂ ਜੀਜੇ ਨੇ ਆਪਣੀ ਨਾਬਾਲਗ ਸਾਲੀ ਨਾਲ ਸ਼ਰਾਬੀ ਹਾਲਤ 'ਚ ਜਬਰ ਜਨਾਹ ਕੀਤਾ। ਐਨਾ ਹੀ ਨਹੀਂ ਮੁਲਜ਼ਮ ਨੇ ਲੜਕੀ ਨੂੰ ਆਪਣੇ ਇੱਕ ਦੋਸਤ ਦੇ ਹਵਾਲੇ ਵੀ ਕਰ ਦਿੱਤਾ। ਵਿਰਾਨ ਥਾਂ 'ਤੇ ਲਿਜਾ ਕੇ ਦੋਵਾਂ ਨੇ ਲੜਕੀ ਦੀ ਆਬਰੂ ਨੂੰ ਤਾਰ-ਤਾਰ ਕੀਤਾ ਤੇ ਫਿਰ ਤੋਂ ਉਸ ਨੂੰ ਆਪਣੇ ਘਰ 'ਚ ਲੈ ਗਏ। ਮੁਲਜ਼ਮਾਂ ਨੇ ਇਸ ਸਬੰਧੀ ਕਿਸੇ ਨੂੰ ਨਾ ਦੱਸਣ ਦੀ ਗੱਲ ਕਹਿ ਕੇ ਕੁੜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ 'ਚ ਥਾਣਾ ਨਾਬਾਲਗ ਲੜਕੀ ਦੇ ਬਿਆਨਾਂ 'ਤੇ ਉਸ ਦੇ ਜੀਜੇ ਬਸੰਤ ਨਗਰ ਪ੍ਰਤਾਪ ਸਿੰਘ ਵਾਲਾ ਦੇ ਵਾਸੀ ਰਵਿੰਦਰ ਸਿੰਘ ਤੇ ਗੋਪਾਲ ਨਗਰ ਦੇ ਰਹਿਣ ਵਾਲੇ ਸਾਗਰ ਖ਼ਿਲਾਫ਼ ਗੈਂਗਰੇਪ ਦਾ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਮਾਮਲੇ ਸਬੰਧੀ ਥਾਣਾ ਪੀਏਯੂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਨਾਬਾਲਗ ਲੜਕੀ ਨੇ ਦੱਸਿਆ ਕਿ ਸ਼ਾਮ ਪੰਜ ਵਜੇ ਦੇ ਕਰੀਬ ਉਸ ਦਾ ਜੀਜਾ ਹਰਵਿੰਦਰ ਸਿੰਘ ਇਹ ਕਹਿ ਕੇ ਘਰ ਤੋਂ ਲੈ ਗਿਆ ਕਿ ਉਸ ਦੇ ਬੇਟੇ ਦੀ ਤਬੀਅਤ ਖਰਾਬ ਹੈ। ਘਰ ਪਹੁੰਚਣ 'ਤੇ ਲੜਕੀ ਦੇ ਜੀਜੇ ਨੇ ਆਪਣੇ ਦੋਸਤ ਸਾਗਰ ਨਾਲ ਸ਼ਰਾਬ ਪੀਤੀ ਤੇ ਇਹ ਕਿਹਾ ਕਿ ਹੁਣ ਲੜਕਾ ਠੀਕ ਹੈ ਤੇ ਉਸ ਨੂੰ ਘਰ ਛੱਡ ਦਿੱਤਾ ਜਾਵੇਗਾ। ਲੜਕੀ ਨੂੰ ਘਰ ਛੱਡਣ ਦੇ ਬਹਾਨੇ ਮੁਲਜ਼ਮ ਉਸ ਨੂੰ ਬਸੰਤ ਨਗਰ ਦੇ ਇੱਕ ਖਾਲੀ ਪਲਾਟ 'ਚ ਲੈ ਗਏ, ਜਿੱਥੇ ਦੋਵਾਂ ਨੇ ਵਾਰੀ ਵਾਰੀ ਲੜਕੀ ਨਾਲ ਜਬਰ ਜਨਾਹ ਕੀਤਾ ਤੇ ਇਸ ਸੰਬੰਧੀ ਕਿਸੇ ਨੂੰ ਨਾ ਦੱਸਣ ਦੀ ਗੱਲ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਾਰੇ ਮਾਮਲੇ 'ਚ ਥਾਣਾ ਪੀਏਯੂ ਦੀ ਸਬ ਇੰਸਪੈਕਟਰ ਗੁਰਸ਼ਿੰਦਰ ਕੌਰ ਦਾ ਕਹਿਣਾ ਹੈ ਕਿ ਮੁਲਜ਼ਮ ਰਵਿੰਦਰ ਸਿੰਘ ਅਤੇ ਸਾਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਅਤੇ ਦੋਵਾਂ ਬਸੰਤ ਨਗਰ ਇਲਾਕੇ ਚੋਂ ਹੀ ਗ੍ਰਿਫ਼ਤਾਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ।

Posted By: Amita Verma