ਜੇਐੱਨਐੱਨ, ਲੁਧਿਆਣਾ : ਹੱਤਿਆ ਦੇ ਸ਼ੱਕ 'ਚ ਕਬਸਤਾਨ 'ਚ ਦਫ਼ਨਾਈ ਔਰਤ ਦੀ ਲਾਸ਼ ਨੂੰ ਪੁਲਿਸ ਨੇ ਕੱਢਵਾ ਕੇ ਜਾਂਚ ਸ਼ੁਰੂ ਕੀਤੀ ਹੈ। ਔਰਤ ਦੀ ਮੌਤ ਦੋ ਦਿਨ ਪਹਿਲਾਂ ਹੋਈ ਸੀ ਅਤੇ ਉਸ ਦੇ ਪਤੀ ਨੇ ਬਿਨਾਂ ਕਿਸੇ ਨੂੰ ਦੱਸੇ ਉਸ ਦੀ ਲਾਸ਼ ਜਮ਼ੀਨ 'ਚ ਦਫ਼ਨਾ ਦਿੱਤੀ ਸੀ। ਦੋਸ਼ ਹੈ ਕਿ ਔਰਤ ਦੇ ਪਤੀ ਨੇ ਪਿੰਡ ਦੀ ਹੀ ਲੜਕੀ ਨੂੰ ਭਜਾ ਕੇ ਉਸ ਨਾਲ ਵਿਆਹ ਕਰ ਲਿਆ ਸੀ।

ਜਾਣਕਾਰੀ ਦਿੰਦਿਆਂ ਦਿੱਲੀ ਵਾਸੀ ਮਹਿਤਾਜ ਅੰਸਾਰ ਨੇ ਦੱਸਿਆ ਕਿ ਉਸ ਦੀ ਭੈਣ ਸ਼ਾਹਜਹਾਂ ਖਾਤੂਨ ਦਾ ਵਿਆਹ ਜ਼ਿਲ੍ਹਾ ਛੱਪਰਾ ਵਾਸੀ ਇਸ਼ਰਾਜ ਅੰਸਾਰ ਨਾਲ ਹੋਇਆ ਸੀ ਜਿਸ ਤੋਂ ਉਸ ਦੇ ਪੰਜ ਬੱਚੇ ਹਨ। ਜੀਜੇ ਨੇ ਪਿੰਡ ਦੀ ਲੜਕੀ ਨੂੰ ਭਜਾ ਕੇ ਵਿਆਹ ਕਰ ਲਿਆ। ਇਸ ਤੋਂ ਬਾਅਦ ਭੈਣ ਆਪਣੇ ਵੱਡੇ ਪੁੱਤਰ ਬਾਹੂਅਲੀ ਨਾਲ ਲੁਧਿਆਣਾ ਤਾਜਪੁਰ ਰੋਡ 'ਤੇ ਜੇਲ੍ਹ ਪਿੱਛੇ ਗੁਰੂ ਨਾਨਕ ਦੇਵ ਨਗਰ 'ਚ ਰਹਿਣ ਲੱਗੀ ਸੀ ਪਰ ਉਸ ਦਾ ਪਤੀ ਛੱਪਰਾ 'ਚ ਹੀ ਰਹਿ ਰਿਹਾ ਸੀ। ਉਹ ਉਸ ਨਾਲ ਵਿਆਹ ਤੋਂ ਬਾਅਦ ਅਲੱਗ ਰਹਿੰਦੇ ਹੋਏ ਵੀ ਪਰੇਸ਼ਾਨ ਕਰ ਰਿਹਾ ਸੀ ਤੇ ਕੁੱਟਮਾਰ ਵੀ ਕਰਦਾ ਸੀ। ਦੋ ਸਤੰਬਰ ਨੂੰ ਉਹ ਜ਼ਪਰਦਸਤੀ ਉਸ ਦੀ ਭੈਣ ਨਾਲ ਰਹਿਣ ਲੱਗਾ ਸੀ।

ਅੰਸਾਰ ਨੇ ਦੋਸ਼ ਲਗਾਇਆ ਕਿ 15 ਸਤੰਬਰ ਦੀ ਰਾਤ ਨੂੰ ਉਸ ਦੀ ਭੈਣ ਦੀ ਉਸ ਦੇ ਪਤੀ ਨੇ ਹੱਤਿਆ ਕਰ ਦਿੱਤੀ ਅਤੇ ਸਵੇਰੇ ਸਾਰਿਆਂ ਕਿਹਾ ਕਿ ਉਸ ਦੀ ਅਚਾਨਕ ਮੌਤ ਹੋਈ ਅਤੇ ਬਿਨਾਂ ਕਿਸੇ ਨੂੰ ਦੱਸੇ ਉਸ ਨੇ ਕਬਰਸਤਾਨ 'ਚ ਲਾਸ਼ ਦਫ਼ਨ ਕਰ ਦਿੱਤੀ। ਉਸ ਤੋਂ ਬਾਅਦ ਜੀਜਾ ਵਾਪਸ ਪਿੰਡ ਚਲਾ ਗਿਆ ਸੀ। ਉੱਥੇ ਮੌਤ ਸਬੰਧੀ ਦੱਸਿਆ। ਸ਼ੱਕ ਹੋਣ 'ਤੇ ਉਸ ਨੇ ਉੱਥੋਂ ਦੀ ਪੁਲਿਸ ਨੂੰ ਸੂਚਨਾ ਦਿੱਤੀ ਸੀ। ਵੀਰਵਾਰ ਦੁਪਹਿਰੇ ਉਹ ਇੱਥੇ ਪਹੁੰਚਿਆ ਅਤੇ ਪੁਲਿਸ ਨੂੰ ਕਾਰਵਾਈ ਲਈ ਅਰਜ਼ੀ ਦਿੱਤੀ ਸੀ ਜਿਸ 'ਤੇ ਪੁਲਿਸ ਨੇ ਕਬਰਸਤਾਨ 'ਚੋਂ ਲਾਸ਼ ਕੱਢ ਕੇ ਸਿਵਲ ਹਸਪਤਾਲ ਪਹੁੰਚਾਈ।

Posted By: Seema Anand