ਪੱਤਰ ਪ੍ਰਰੇਰਕ, ਖੰਨਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ 'ਚ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ 10ਵੀਂ ਜਮਾਤ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਸਰਪੰਚ ਮੇਜਰ ਸਿੰਘ ਗੋਸਲ ਤੇ ਪਿ੍ਰੰਸੀਪਲ ਸੰਜੀਵ ਕੁਮਾਰ ਸੱਦੀ ਨੇ 10ਵੀਂ ਜਮਾਤ 'ਚ ਪਹਿਲੇ ਦਰਜੇ 'ਚ ਪ੍ਰਰੀਖਿਆ ਪਾਸ ਕਰਨ 'ਤੇ ਗੁਰਜੋਤ ਕੌਰ, ਹਰਮਨਪ੍ਰਰੀਤ, ਜਸਲੀਨ, ਖੁਸ਼ਪ੍ਰਰੀਤ ਕੌਰ, ਸਿਮਰਨਪ੍ਰਰੀਤ ਕੌਰ ਨੂੰ ਸਨਮਾਨਿਤ ਕੀਤਾ। ਖੇਡਾਂ ਦੇ ਖੇਤਰ 'ਚ ਵੀ ਇਨ੍ਹਾਂ ਦਾ ਵਧੀਆ ਪ੍ਰਦਰਸ਼ਨ ਹੋਣ 'ਤੇ ਸਨਮਾਨਿਤ ਕੀਤਾ ਗਿਆ।