-ਫੁਆਰਾ ਚੌਕ ਦੇ ਨਜ਼ਦੀਕ ਕਾਰ ਲਗਾ ਕਰਨ ਗਏ ਸੀ ਸ਼ਾਪਿੰਗ

-ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ, ਤਲਾਸ਼ ਜਾਰੀ

ਜੇਐੱਨਐੱਨ, ਲੁਧਿਆਣਾ : ਫੁਆਰਾ ਚੌਕ ਨਜ਼ਦੀਕ ਐੱਨਆਰਆਈ ਦੀ ਕਾਰ ਦਾ ਸ਼ੀਸ਼ਾ ਤੋੜ ਅਣਪਛਾਤੇ ਲੋਕਾਂ ਨੇ ਅੰਦਰ ਤੋਂ ਬੈਗ ਉੱਡਾ ਲਿਆ। ਚੋਰੀ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਐੱਨਆਰਆਈ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ ਅੱਠ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਪਰ ਦੋਸ਼ੀਆਂ ਦਾ ਸੁਰਾਗ ਨਹੀਂ ਮਿਲ ਸਕਿਆ। ਇਸ ਮਾਮਲੇ ਵਿਚ ਪੁਲਿਸ ਨੇ ਪਠਾਨਕੋਟ ਨਿਵਾਸੀ ਹਰਜੀਤ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਹਰਜੀਤ ਸਿੰਘ ਮੁਤਾਬਕ ਉਹ ਪਠਾਨਕੋਟ ਤੋਂ ਦਿੱਲੀ ਜਾ ਰਿਹਾ ਸੀ। ਇਸ ਦੌਰਾਨ ਫੁਆਰਾ ਚੌਕ ਦੇ ਨਜ਼ਦੀਕ ਸਥਿਤ ਪੈਵੇਲੀਅਨ ਮਾਲ ਵਿਚ ਸ਼ਾਪਿੰਗ ਕਰਨ ਲਈ ਹਰਜੀਤ ਸਿੰਘ ਨੇ ਕਾਰ ਨੂੰ ਫੁਆਰਾ ਚੌਕ ਨਜ਼ਦੀਕ ਐਕਟੈਂਸ਼ਨ ਲਾਇਬ੍ਰੇਰੀ ਦੇ ਬਾਹਰ ਖੜ੍ਹਾ ਕਰ ਦਿੱਤਾ ਤੇ ਮਾਲ ਵਿਚ ਸ਼ਾਪਿੰਗ ਕਰਨ ਦੇ ਲਈ ਚਲੇ ਗਏ। ਇਸ ਦੌਰਾਨ ਅਣਪਛਾਤੇ ਲੋਕਾਂ ਨੇ ਕਾਰ 'ਤੇ ਹਮਲਾ ਬੋਲਦੇ ਹੋਏ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਤੇ ਅੰਦਰ ਤੋਂ ਬੈਗ ਚੋਰੀ ਕਰ ਲਿਆ। ਹਰਜੀਤ ਸਿੰਘ ਜਦੋਂ ਵਾਪਸ ਆਇਆ ਤਾਂ ਕਾਰ ਵਿਚੋਂ ਬੈਗ ਚੋਰੀ ਹੋਇਆ ਦੇਖ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਹਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਬੈਗ ਵਿਚੋਂ ਛੇ ਸੌ ਕੈਨੇਡੀਅਨ ਡਾਲਰ, ਕੈਨੇਡੀਅਨ ਡ੍ਰਾਈਵਿੰਗ ਲਾਇਸੰਸ ਤੇ ਹੋਰ ਸਾਮਾਨ ਮੌਜੂਦ ਸੀ। ਸੂਚਨਾ ਮਿਲਦੇ ਹੀ ਥਾਣਾ ਡਿਵੀਜਨ ਨੰਬਰ ਅੱਠ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ। ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।