ਗੌਰਵ ਕੁਮਾਰ ਸਲੂਜਾ ਲੁਧਿਆਣਾ

ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਅਕਸਰ ਬਿਜਲੀ ਮਹਿਕਮੇ ਦੀ ਲਾਪਰਵਾਹੀ ਦੇ ਮਾਮਲੇ ਦੇਖਣ ਤੇ ਸੁਣਨ ਨੂੰ ਮਿਲਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸ਼ਨਿੱਚਰਵਾਰ ਨੂੰ ਸਲੇਮ ਟਾਬਰੀ ਚੌਕ ਨੇੜੇ ਦੇਖਣ ਨੂੰ ਮਿਲਿਆ। ਮਾਤਾ ਵੈਸ਼ਨੋ ਕਲੋਨੀ ਦੀ ਸਰਵਿਸ ਲਾਈਨ ਤੇ ਪਿਛਲੇ ਇਕ ਮਹੀਨੇ ਤੋਂ ਬਿਜਲੀ ਦਾ ਖੰਭਾ ਟੁੱਟ ਕੇ ਹਾਈ ਵੋਲਟੇਜ ਦੀਆਂ ਤਾਰਾਂ ਦੇ ਸਹਾਰੇ ਹਵਾ 'ਚ ਲਟਕ ਰਿਹਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਵੀ ਇਸ ਦੀ ਸ਼ਿਕਾਇਤ ਇਲਾਕੇ ਦੇ ਜੇਈ ਤੇ ਐੱਸਡੀਓ ਨੂੰ ਦਿੱਤੀ ਗਈ ਸੀ ਪਰ ਅੱਜ ਤਕ ਪਾਵਰਕਾਮ ਦੀ ਟੀਮ ਨੇ ਇਸ ਦਾ ਕੋਈ ਹੱਲ ਨਹੀਂ ਕੱਿਢਆ। ਅਕਸਰ ਬਿਜਲੀ ਘਰ ਦੇ ਮੁਲਾਜ਼ਮ ਇਸ ਰਾਹ ਤੋਂ ਗੁਜ਼ਰਦੇ ਰਹਿੰਦੇ ਹਨ, ਇਹ ਸਭ ਕੁਝ ਦੇਖਦੇ ਹੋਏ ਵੀ ਇਸ ਨੂੰ ਅਣਦੇਖਾ ਕਰ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਜਿਸ ਥਾਂ 'ਤੇ ਬਿਜਲੀ ਦਾ ਖੰਭਾ ਟੁੱਟ ਕੇ ਤਾਰਾ ਸਹਾਰੇ ਲਟਕ ਰਿਹਾ ਹੈ ਠੀਕ ਉਸਦੇ ਸਾਹਮਣੇ ਹੀ ਸਰਕਾਰੀ ਸਕੂਲ ਹੈ। ਵਿਦਿਆਰਥੀਆਂ ਨੂੰ ਹਰ ਰੋਜ਼ ਸਕੂਲ ਆਉਣ ਤੇ ਘਰ ਜਾਣ ਸਮੇਂ ਇਸ ਟੱੁਟੇ ਬਿਜਲੀ ਦੇ ਖੰਭੇ ਹੇਠੋਂ ਗੁਜ਼ਰਨਾ ਪੈਂਦਾ ਹੈ, ਜਿਸ ਨਾਲ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਰਿਹਾ ਕਿ ਜਲਦ ਨਵਾਂ ਖੰਭਾ ਲਗਵਾਇਆ ਜਾਵੇ।

ਜਦੋ ਇਸ ਸਬੰਧੀ ਇਲਾਕੇ ਦੇ ਜੇਈ ਲਖਵਿੰਦਰ ਸਿੰਘ ਨਾਲ ਗੱੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਗੱਲ ਉਨ੍ਹਾਂ ਦੇ ਬਿਲਕੁਲ ਵੀ ਧਿਆਨ 'ਚ ਨਹੀਂ ਸੀ। ਇਸ ਨੂੰ ਜਲਦ ਹੀ ਸਹੀ ਸਥਿਤੀ 'ਚ ਲਿਆਂਦਾ ਜਾਵੇਗਾ।