ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਕੁੰਦਰਪੁਰੀ ਇਲਾਕੇ ਵਿੱਚ ਇੱਕ 20 ਸਾਲਾਂ ਦੇ ਨੌਜਵਾਨ ਨੇ ਸੁਸਾਈਡ ਨੋਟ ਲਿਖਣ ਤੋਂ ਬਾਅਦ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਬੜੇ ਹੀ ਇਤਮਿਨਾਨ ਨਾਲ ਲਿਖੇ ਗਏ ਸੁਸਾਈਡ ਨੋਟ ਵਿੱਚ ਨੌਜਵਾਨ ਨੇ ਆਪਣੇ ਪਿਤਾ ਨੂੰ ਲਿਖਿਆ ਕਿ ਉਹ ਉਨ੍ਹਾਂ ਦੇ ਬੁਢਾਪੇ ਦੀ ਲਾਠੀ ਨਹੀਂ ਬਣ ਸਕਿਆ ਉਸ ਨੇ ਛੋਟੇ ਭਰਾ ਦਾ ਧਿਆਨ ਰੱਖਣ ਦੀ ਗੱਲ ਵੀ ਆਖੀ ਸੁਸਾਈਡ ਨੋਟ ਲਿਖਣ ਤੋਂ ਬਾਅਦ ਨੌਜਵਾਨ ਨੇ ਮੋਬਾਇਲ ਤੇ ਵੀਡੀਓ ਵੀ ਬਣਾਈ ਜਿਸ ਵਿੱਚ ਉਸ ਨੇ ਖੁਦ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਸੋਨੂੰ ਕੁਮਾਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ

ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਇਕਬਾਲ ਸਿੰਘ ਨੇ ਦੱਸਿਆ ਕਿ ਸੋਨੂੰ ਕੁਮਾਰ ਸਵੇਰ ਸਮੇਂ ਅਖਬਾਰਾਂ ਵੰਡਣ ਦਾ ਕੰਮ ਕਰਦਾ ਸੀ ਜਦਕਿ ਦੁਪਹਿਰ ਤੋਂ ਬਾਅਦ ਉਹ ਮਨਿਆਰੀ ਦੀਆਂ ਦੁਕਾਨਾਂ ਤੇ ਸਾਮਾਨ ਦੀ ਸਪਲਾਈ ਦਿੰਦਾ ਸੀ ਕੁਝ ਸਮੇਂ ਤੋਂ ਉਸ ਦੇ ਪਰਿਵਾਰ ਵਿੱਚ ਘਰੇਲੂ ਝਗੜਾ ਚੱਲ ਰਿਹਾ ਸੀ ਸੋਨੂੰ ਦੀ ਮਾਤਾ ਅਤੇ ਛੋਟਾ ਭਰਾ ਦਿੱਲੀ ਵਿੱਚ ਰਹਿ ਰਹੇ ਸਨ ਘਰੇਲੂ ਪ੍ਰਰੇਸ਼ਾਨੀ ਦੇ ਚੱਲਦੇ ਸੋਨੂੰ ਬੇਹੱਦ ਦੁਖੀ ਰਹਿੰਦਾ ਸੀ ਸ਼ੁੱਕਰਵਾਰ ਦੁਪਹਿਰ ਨੂੰ ਉਹ ਆਪਣੇ ਘਰ ਆਇਆ ਅਤੇ ਕੱਪੜੇ ਦੇ ਜ਼ਰੀਏ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਉਸ ਨੇ ਸੁਸਾਈਡ ਨੋਟ ਲਿਖ ਕੇ ਇੱਕ ਵੀਡੀਓ ਵੀ ਬਣਾਈ ਜਿਸ ਵਿੱਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਨੂੰ ਦੱਸਿਆ ਅਤੇ ਫਿਰ ਫਾਹਾ ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰ ਦਿੱਤੀ ਹੈ।