ਸਤੀਸ਼ ਗੁਪਤਾ, ਚੌਂਕੀਮਾਨ : ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਦੇ ਪਿੰ੍ਸੀਪਲ ਜਤਿੰਦਰ ਕੌਰ ਦੀ ਅਗਵਾਈ ਹੇਠ ਸਕੂਲ 'ਚ ਪਹਿਲਾ ਇੰਟਰ ਹਾਊਸ ਮੁੱਕੇਬਾਜੀ ਟੂਰਨਾਮੈਂਟ ਕਰਵਾਇਆ ਗਿਆ।

ਇਸ ਵਿਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਬੈਸਟ ਮੁੱਕੇਬਾਜ ਦਾ ਇਨਾਮ ਜਸ਼ਨਦੀਪ ਕੌਰ ਤੇ ਬੈਸਟ ਲੂਜ਼ਰ ਦਾ ਇਨਾਮ ਗੁਰਸਿਮਰਨ ਕੌਰ ਨੇ ਪ੍ਰਰਾਪਤ ਕੀਤਾ। ਇਸ ਮੌਕੇ ਜੇਤੂ ਰਹੀਆਂ ਵਿਦਿਆਰਥਣਾਂ ਸਮੇਤ ਮੁੱਕੇਬਾਜੀ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕਰਦਿਆਂ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰ੍ਸੀਪਲ ਜਤਿੰਦਰ ਕੌਰ ਨੇ ਦੱਸਿਆ ਵਿਦਿਆਰਥਣਾਂ ਨੂੰ ਸਵੈ ਸੁਰੱਖਿਅਕ ਤੇ ਆਤਮ ਨਿਰਭਰ ਬਣਾਉਣ ਲਈ ਸਕੂਲ 'ਚ ਮੁੱਕੇੁਬਾਜ਼ੀ ਦਾ ਆਗਾਜ ਕੀਤਾ ਗਿਆ ਤਾਂ ਕੇ ਲੜਕੀਆਂ ਸਮਾਜ ਦਾ ਕਮਜੋਰ ਅੰਗ ਨਾ ਰਹਿ ਕੇ ਵਕਤ ਦੀਆਂ ਹਾਣੀ ਬਣ ਸਕਣ।