ਕੌਸ਼ਲ ਮੱਲ੍ਹਾ, ਹਠੂਰ : 5ਜੈਬ ਬਾਕਸਿੰਗ ਅਕੈਡਮੀ ਚਕਰ ਵੱਲੋਂ 5ਜੈਬ ਫਾਊਂਡੇਸ਼ਨ ਤੇ ਡਰੀਮ 11 ਸਪੋਰਟਸ ਫਾਊਂਡੇਸ਼ਨ ਵੱਲੋਂ 7 ਰੋਜ਼ਾ ਮੁਕਾਬਲੇ ਕਰਵਾਏ ਜਾ ਰਹੇ ਹਨ। ਡਾਇਰੈਕਟਰ ਸਵਰਨ ਸਿੰਘ ਘੁੰਮਣ ਨੇ ਦੱਸਿਆ ਇਸ ਲੀਗ 'ਚ ਚਕਰ, ਜਰਖੜ ਤੇ ਤਲਵਾੜਾ (ਕਪੂਰਥਲਾ) ਦੀਆਂ ਬਾਕਸਿੰਗ ਅਕੈਡਮੀਆਂ ਦੇ 10 ਤੋਂ 17 ਸਾਲ ਉਮਰ ਦੇ ਮੁੱਕੇਬਾਜ਼ ਹਿੱਸਾ ਲੈਣਗੇ।

ਇਸ ਲੀਗ ਅਧੀਨ ਹਰ ਸ਼ਨਿੱਚਰਵਾਰ ਤੇ ਐਤਵਾਰ ਮੁਕਾਬਲੇ ਹੋਇਆ ਕਰਨਗੇ ਤੇ ਇਹ ਲੀਗ ਜਨਵਰੀ 2022 ਤਕ ਚੱਲੇਗੀ। ਭਾਗ ਲੈਣ ਵਾਲੇ ਤੇ ਜੇਤੂ ਖਿਡਾਰੀਆਂ ਨੂੰ ਚੰਗੇ ਇਨਾਮ ਵੀ ਦਿੱਤੇ ਜਾਣਗੇ। ਵੀਰਵਾਰ ਇਸ ਲੀਗ ਦਾ ਉਦਘਾਟਨ ਪਿੰਡ ਚਕਰ ਦੇ ਪ੍ਰਵਾਸੀ ਬਲਦੇਵ ਸਿੰਘ ਬਿੱਟੂ ਦਿਓਲ ਵੱਲੋਂ ਕੀਤਾ ਗਿਆ। ਇਸ ਮੌਕੇ ਜਗਰੂਪ ਸਿੰਘ ਜਰਖੜ ਤੇ ਪਿੰ੍ਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਮਾਜ ਸੇਵਕ ਬਾਈ ਰਛਪਾਲ ਸਿੰਘ ਸਿੱਧੂ, ਚਮਕੌਰ ਸਿੰਘ ਅਮਰੀਕਾ ਵਾਲੇ, ਜਸਕਿਰਨਪ੍ਰਰੀਤ ਸਿੰਘ, ਦਰਸ਼ਨ ਸਿੰਘ ਸਿੱਧੂ, ਰਛਪਾਲ ਸਿੰਘ ਸਿੱਧੂ, ਸੰਦੀਪ ਸਿੰਘ ਸਿੱਧੂ, ਅਮਨਦੀਪ ਸਿੰਘ, ਸਾਬਕਾ ਵਿਸ਼ਵ ਚੈਂਪੀਅਨ ਮਨਦੀਪ ਕੌਰ ਸੰਧੂ, ਬੁਲਬੁਲ ਚਕਰ, ਬਾਕਸਿੰਗ ਕੋਚ ਅਮਿਤ, ਲਵਪ੍ਰਰੀਤ ਕੌਰ ਹਾਜ਼ਰ ਸਨ।