ਗੁਰਪਿੰਦਰ ਸਿੰਘ ਰੰਧਾਵਾ, ਪਾਇਲ : ਦੜਾ ਸੱਟਾ ਲਗਾਉਣ ਦੇ ਦੋਸ਼ ਅਧੀਨ ਪਾਇਲ ਪੁਲਿਸ ਵਲੋਂ ਇਕ ਵਿਅਕਤੀ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਭਵਨਦੀਪ ਸਿੰਘ ਉਰਫ਼ ਮੰਡ ਵਾਸੀ ਪਿੰਡ ਭੁੱਟਾ ਥਾਣਾ ਡੇਹਲੋ ਵਜੋਂ ਹੋਈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਪੁਲਿਸ ਪਾਰਟੀ ਸਮੇਤ ਦੇ ਮੇਨ ਚੌਕ ਪਾਇਲ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਭਵਨਦੀਪ ਸਿੰਘ ਵਾਸੀ ਪਿੰਡ ਭੁੱਟਾ ਥਾਣਾ ਡੇਹਲੋਂ ਦੜੇ ਸੱਟੇ ਦਾ ਧੰਦਾ ਕਰਦਾ ਹੈ ਜੋ ਅੱਜ ਵੀ ਲੋਕਾਂ ਨੂੰ ਉੱਚੀ-ਉੱਚੀ ਅਵਾਜਾਂ ਮਾਰ ਕੇ ਬੱਸ ਸਟੈਂਡ ਘੁਡਾਣੀ ਕਲਾਂ ਦੜਾ ਸੱਟਾ ਲਿਖ ਰਿਹਾ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਤੇ ਉਸ ਤੋਂ 980 ਰੁਪਏ ਬਰਾਮਦ ਕੀਤੇ ਗਏ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।