ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਅੰਗਰੇਜ਼ੀ ਦੇ ਪੋਸਟ ਗ੍ਰੈਜੂਏਟ ਵਿਭਾਗ ਨੇ ਆਪਣੀ ਉਡਾਨ 'ਚ ਇਕ ਹੋਰ ਖੰਭ ਜੋੜਦਿਆਂ ਪੁਸਤਕ ਰਿਲੀਜ਼ ਸਮਾਗਮ ਦੀ ਮੇਜ਼ਬਾਨੀ ਕੀਤੀ। 'ਵੁਆਇਸਸ ਫਰੋਮ ਵਿਦਇਨ' ਨਾਮੀ ਪੁਸਤਕ ਡਾ: ਸੁਸ਼ਮਿੰਦਰਜੀਤ ਕੌਰ, ਐਸੋਸੀਏਟ ਪੋ੍ਫੈਸਰ ਅਤੇ ਵਿਭਾਗ ਦੇ ਮੁਖੀ ਦੁਆਰਾ ਲਿਖੀ ਗਈ ਹੈ, ਜੋ ਉਨ੍ਹਾਂ ਦੀਆਂ ਪ੍ਰਰਾਪਤੀਆਂ ਦੀ ਅਕਾਦਮਿਕ ਲੜੀ ਦਾ ਅਨਮੋਲ ਮੋਤੀ ਹੈ।

ਇਹ ਪੁਸਤਕ ਉਨ੍ਹਾਂ ਦੇ ਵਿਦਵਾਨ, ਦੂਰਦਰਸ਼ੀ ਅਤੇ ਮਹਾਨ ਪਿਤਾ ਡਾ: ਪਿ੍ਰਤਪਾਲ ਸਿੰਘ ਨੂੰ ਸਮਰਪਿਤ ਹੈ. ਜੋ ਕੁੱਝ ਮਹੀਨੇ ਪਹਿਲਾਂ ਸਵਰਗਵਾਸ ਹੋ ਗਏ ਹਨ। ਡਾ. ਐੱਸਪੀ ਸਿੰਘ, ਸਾਬਕਾ ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਅਤੇ ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ, ਲੁਧਿਆਣਾ ਦੇ ਯੋਗ ਪ੍ਰਧਾਨ ਨੇ ਡਾ: ਸੁਸ਼ਮਿੰਦਰਜੀਤ ਕੌਰ ਦੀਆਂ ਅਣਥੱਕ ਕੋਸ਼ਸ਼ਿਾਂ ਦੀ ਸ਼ਲਾਘਾ ਕੀਤੀ। ਹਰਗੁਣਜੋਤ ਕੌਰ , ਸਹਾਇਕ ਪੋ੍ਫੈਸਰ , ਜੀਜੀਐਨ ਖਾਲਸਾ ਕਾਲਜ ਨੇਕਿਤਾਬ ਦੇ ਵਿਸ਼ੇ ਬਾਰੇ ਦੱਸਿਆ। ਡਾ. ਸੁਮੇਧਾ ਭੰਡਾਰੀ ਨੇ ਕਿਹਾ ਕਿ ਪੁਸਤਕ ਵੱਖ-ਵੱਖ ਚਿੱਤਰਾਂ, ਚਿੰਨਾਂ੍ਹ ਅਤੇ ਅਲੰਕਾਰਾਂ ਨਾਲ ਭਰਪੂਰ ਹੈ, ਜੋ ਗੁਰਬਾਣੀ ਦੇ ਪ੍ਰਚਾਰ ਨੂੰ ਵੀ ਉਜਾਗਰ ਕਰਨ ਅਤੇ ਪਾਠਕ ਨੂੰ ਉਸ ਸਰਵ ਸ਼ਕਤੀਮਾਨ ਨਾਲ ਇੱਕ ਬਣਾਉਣ ਵਿੱਚ ਸਹਾਇਤਾ ਕਰਦੀ ਹੈ। ਕਾਲਜ ਦੇ ਸਾਬਕਾ ਵਿਦਿਆਰਥੀ ਪੋ੍. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਕਾਲਜ ਦੀ ਫੈਕਲਟੀ ਨੇ ਉਨ੍ਹਾਂ ਅਤੇ ਕਾਲਜ ਦੇ ਹੋਰ ਵਿਦਵਾਨ ਵਿਦਵਾਨਾਂ ਦੇ ਦੱਸੇ ਮਾਰਗ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ।